ਅੰਮ੍ਰਿਤਸਰ ਦਿਹਾਤੀ ਦੇ  ਇਲਾਕੇ ’ਚ ਦਿਨ-ਦਿਹਾੜੇ ਨਾਮੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਦਿਹਾਤੀ ਦੇ  ਬਿਆਸ ਥਾਣੇ ਅਧੀਨ ਪੈਂਦੇ ਪਿੰਡ ਸਠਿਆਲਾ’ਚ ਦੋ ਧੜਿਆਂ ਵਿਚਾਲੇ ਗੈਂਗਵਾਰ ਦੀ ਖ਼ਬਰ ਹੈ। ਬੁੱਧਵਾਰ ਦੁਪਹਿਰ ਨੂੰ ਵਾਪਰੀ ਇਸ ਘਟਨਾ ‘ਚ ਜਰਨੈਲ ਸਿੰਘ ਨਾਂ ਦੇ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਗੋਪੀ ਘਨਸ਼ਿਆਮਪੁਰਾ ਗੈਂਗ ਦਾ ਮੈਂਬਰ ਰਹਿ ਚੁੱਕਾ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ, ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।ਮੌਕੇ ‘ਤੇ ਮੌਜੂਦਾ ਲੋਕਾਂ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਘੜੁੱਕੇ ‘ਤੇ ਤੇਲ ਕਢਾਉਣ ਲਈ ਸਰ੍ਹੋਂ ਲੈ ਕੇ ਆ ਰਿਹਾ ਸੀ। ਜਦ ਉਹ ਚੱਕੀ ਦੇ ਅੰਦਰੋਂ ਬਾਹਰ ਆਇਆ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਚਲਾ ਕੇ ਮੌਕੇ ‘ਤੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ 25 ਦੇ ਕਰੀਬ ਖੋਲ ਮਿਲੇ ਹਨ ਤੇ ਮਿ੍ਤਕ ਦਾ ਸਾਥੀ ਵੀ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ।

Share this News