ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਲੀ ਵਿਖੇ ਇਕ ਮੰਗਣੀ ਦੀ ਰਸਮ ਵਿਚ ਸ਼ਮੂਲੀਅਤ ਨੂੰ ਗ਼ਲਤ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ : ਪ੍ਰੋ. ਸਰਚਾਂਦ ਸਿੰਘ

4947457
Total views : 5947669

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਸਿੱਖ ਚਿੰਤਕ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਲੀ ਵਿਖੇ ਇਕ ਮੰਗਣੀ ਦੀ ਰਸਮ ਵਿਚ ਸ਼ਮੂਲੀਅਤ ਨੂੰ ਗ਼ਲਤ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਕਿਸੇ ਵੀ ਗੈਰ ਸਿੱਖ ਦੇ ਅੰਦਰ ਗੁਰੂ ਪਰੰਪਰਾ ਅਤੇ ਕੀਰਤਨ ਪ੍ਰਤੀ ਆਸਥਾ ਹੈ ਅਤੇ ਉਹ ਖ਼ੁਸ਼ੀ ਗ਼ਮੀ ਵਿਚ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਾ ਹੈ ਤਾਂ ਇਹ ਸਲਾਹੁਣਯੋਗ ਹੈ। ਉਨ੍ਹਾਂ ਦੀ ਸਿੱਖੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ।
ਜਥੇਦਾਰ ਦੀ ਪਦਵੀ ਨੂੰ ਕਿਸੇ ਰਾਜਨੀਤਿਕ ਅਤੇ ਧਾਰਮਿਕ ਪ੍ਰਬੰਧਕੀ ਸੰਸਥਾ ਤੋਂ ਉੱਪਰ ਚੁੱਕਿਆ ਜਾਵੇ
ਜੇਕਰ ਮਰਯਾਦਾ ਤੋਂ ਅਣਜਾਣ ਲੋਕਾਂ ਵੱਲੋਂ ਕੀਤੀ ’ਸੇਵਾ’ ਵਿਚ ਜਾਣੇ ਅਨਜਾਣੇ ਵਿਚ ਕੋਈ ਤਰੁੱਟੀ ਸਾਹਮਣੇ ਆਉਂਦੀ ਹੈ ਤਾਂ ਵੀ ਉਨ੍ਹਾਂ ਨੂੰ ਭਵਿੱਖ ਲਈ ਸਮਝਾਇਆ ਜਾ ਸਕਦਾ ਹੈ। ਗੁਰਬਾਣੀ ਸਰਬ-ਸਾਂਝੀ ਹੈ। ਉਨ੍ਹਾਂ ਅਕਾਲੀ ਦਲ ਦੇ ਆਗੂ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਨੂੰ ਬੇਲੋੜੀਆਂ ਅਤੇ ਸਿਆਸਤ ਤੋਂ ਪ੍ਰੇਰਿਤ ’ਤੂੰ ਨਹੀਂ ਬੋਲਦੀ ਰਕਾਨੇ ਤੇਰੇ ਪਿੱਛੇ ਯਾਰ ਬੋਲਦਾ’ ਵਾਲੀ ਗਲ  ਗਰਦਾਨਦਿਆਂ। ਉਨ੍ਹਾਂ ਕਿਹਾ ਕਿ ਕੀ ਸ: ਵਲਟੋਹਾ ਵੱਲੋਂ ਜਥੇਦਾਰ ਖ਼ਿਲਾਫ਼ ਕੱਢੀ ਗਈ ਭੜਾਸ ਜਥੇਦਾਰ ਦੇ ਅਕਾਲੀ ਦਲ ਸਬੰਧੀ ਉਸ ਇੰਕਸ਼ਾਫ਼ ਦਾ ਬਦਲਾ ਤਾਂ ਨਹੀਂ, ਜਿਸ ਵਿਚ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਹੋਣ ਅਤੇ ਹੁਣ ਇਹ ਸਰਮਾਏਦਾਰਾਂ ਦੇ ਹੱਥਾਂ ’ਚ ਚਲੇ ਜਾਣ ਬਾਰ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸਨ। ਉਨ੍ਹਾਂ ਕਿਹਾ ਕਿ  ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਕਿਸੇ ਪਾਰਟੀ ਵੱਲੋਂ ਏਕਾਧਿਕਾਰ ਜਮਾਉਣਾ ਗ਼ਲਤ ਹੋਵੇਗਾ। 
Share this News