Total views : 5511022
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦੀ ਮਾਤਾ ਸ੍ਰੀਮਤੀ ਪੁਸ਼ਪਾ ਰਾਣੀ ਜੋ ਕਿ 83 ਸਾਲ ਦੀ ਉਮਰ ਭੋਗਕੇ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਜਿੰਨਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅੱਜ ਉਨਾਂ ਦੇ ਜੱਦੀ ਗ੍ਰਹਿ ਤਰਨ ਤਾਰਨ ਵਿਖੇ ਪੁੱਜੇ ਤੇ ਮਾਤਾ ਪੁਸ਼ਪਾ ਰਾਣੀ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆ ਕਿ ਮਾਤਾ ਅਜਿਹਾ ਘਣਛਾਵਾਂ ਬੂਟਾ ਹੈ,
ਦੀ ਸਾਰਾ ਪ੍ਰੀਵਾਰ ਛਾਂ ਹਾਸਿਲ ਹਾਸਿਲ ਕਰਕੇ ਵੀ ਨਿੱਘ ਮਹਿਸੂਸ ਕਰਦਾ ਹੈ। ਉਨਾਂ ਨੇ ਸਵ: ਮਾਤਾ ਪੁਸ਼ਪਾ ਰਾਣੀ ਨੇ ਜਿਥੇ ਸਾਰੇ ਪ੍ਰੀਵਾਰ ਇਕ ਮਾਲਾ ਵਿੱਚ ਪਰੋਅ ਕੇ ਰੱਖਿਆ ਉਥੇ ਸ੍ਰੀ ਅਨਿਲ ਜੋਸ਼ੀ ਨੂੰ ਸਿਆਸਤ ਵਿੱਚ ਸਿਖਰਲੇ ਪੜਾਅ ਤੱਕ ਪੁੱਜਣ ਲਈ ਹਮੇਸ਼ਾ ਚੰਗੇ ਸੰਸਕਾਰ ਦਿੱਤੇ, ਜਿੰਨਾ ਦੀ ਮੌਤ ਨਾਲ ਪ੍ਰੀਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇ ਉਨਾਂ ਨਾਲ ਸਾਬਕਾ ਵਧਾਇਕ ਸ: ਹਰਮੀਤ ਸਿੰਘ ਸੰਧੂ, ਪ੍ਰੌ: ਵਿਰਸਾ ਸਿੰਘ ਵਲਟੋਹਾ, ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ: ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜਰ ਸਨ।