ਹੁਣ ਮਾੜੀਆਂ ਸੜਕਾਂ ਤੇ ਗਲੀਆਂ ਬਣਾਉਣ ਵਾਲੇ ਠੇਕੇਦਾਰਾਂ ਦੀ ਖੈਰ ਨਹੀਂ ! ਮੁੱਖ ਮੰਤਰੀ ਮਾਨ ਨੇ ਜਾਰੀ ਕੀਤੇ ਸਖਤ ਆਦੇਸ਼

4677748
Total views : 5511021

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ ਉਦੋਂ ਤੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਇਸੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾੜੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ । ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਬਣਾਉਣ ਲਈ ਮਾੜੇ ਮੈਟੀਰੀਅਲ ਦੀ ਵਰਤੋਂ ਕਰੇਗਾ ਤਾਂ ਉਸ ਨੂੰ ਉਸਦੀਆਂ ਪੁਰਾਣੀਆਂ ਬਣਾਈਆਂ ਸੜਕਾਂ ਲਈ ਵੀ ਜ਼ੁਰਮਾਨਾ ਲਗਾਇਆ ਜਾਵੇਗਾ ।

CM Bhagwant mann issued strict orders
ਦਰਅਸਲ, ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਸਬੰਧੀ ਦਿੱਤੀ ਗਈ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਬਣਾਉਣ ਲਈ ਮਾੜਾ ਮੈਟੀਰੀਅਲ ਵਰਤੇਗਾ, ਉਸਨੂੰ ਉਸਦੀਆਂ ਪੁਰਾਣੀਆਂ ਬਣਾਈਆਂ ਸੜਕਾਂ ਲਈ ਵੀ ਜ਼ੁਰਮਾਨਾ ਲਗਾਇਆ ਜਾਵੇਗਾ।ਉੁਨਾਂ ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੀਆ ਸਰਕਾਰਾਂ ਵਲੋ ਪਾਈਆਂ ਰੀਤਾਂ ਅਜੇ ਵੀ ਕੁਝ ਅਧਿਕਾਰੀ ਨਿਭਾਅ ਰਹੇ ਹਨ ਤੇ ਕਮਿਸ਼ਨ ਦੇ ਰੂਪ ਵਿੱਚ ਲੁਕਵੀ ਰਿਸ਼ਵਤ ਲੈਕੇ ਅਜਿਹੇ ਘਟੀਆਂ ਮਟੀਰੀਅਲ ਵਾਲੀਆਂ ਸੜਕਾਂ ਦੇ ਬਿੱਲ ਪਾਸ ਕਰ ਰਹੇ , ਜੋ ਉਹ ਵੀ ਇਸ ਮਾਮਲੇ ਵਿੱਚ ਜਮੇਵਾਰ ਹੋਣਗੇ । 

Share this News