Total views : 5511168
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬੀ.ਐਨ.ਈ ਬਿਊਰੋ
ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਮੰਗਲਵਾਰ ਦੁਪਹਿਰ ਬਠਿੰਡਾ ਆਰਟੀਏ ਦਫਤਰ ‘ਚ ਤੈਨਾਤ ਅਕਾਊਂਟੈਂਟ ਤੇ ਉਸਦੇ ਪ੍ਰਾਈਵੇਟ ਸਹਾਇਕ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਕਥਿਤ ਮੁਜਰਮਾਂ ਦੀ ਪਹਿਚਾਣ ਦਿਨੇਸ਼ ਕੁਮਾਰ ਅਤੇ ਉਸਦੇ ਦਲਾਲ ਰਾਜਵੀਰ ਉਰਫ ਰਾਜੂ ਵਜੋਂ ਹੋਈ ਹੈ। ਪਤਾ ਲੱਗਿਆ ਕਿ ਕਥਿਤ ਦੋਸ਼ੀ ਹਰ ਵਹੀਕਲ ਦੇ ਟੈਕਸ ਵੈਰੀਫਕੇਸ਼ਨ ਬਦਲੇ 100 ਰੁਪਏ ਫਾਇਲ ਦੇ ਹਿਸਾਬ ਨਾਲ ਰਿਸ਼ਵਤ ਵਸੂਲ ਕਰਦੇ ਸਨ।
ਟੈਕਸ ਵੈਰੀਫਿਕੇਸ਼ਨ ਬਦਲੇ ਵਸੂਲਦੇ ਸੀ 100 ਰੁਪਏ ਪ੍ਰੀਤ ਵਹੀਕਲ ਰਿਸ਼ਵਤ
ਵਿਜੀਲੈਂਸ ਵੱਲੋਂ ਕਾਬੂ ਕਰਨ ਸਮੇਂ ਪ੍ਰਾਈਵੇਟ ਸਹਾਇਕ ਰਾਜੂ ਲੇਖਾਕਾਰ ਦਿਨੇਸ਼ ਦੇ ਕਹਿਣ ’ਤੇ ਦਸ ਫਾਇਲਾਂ ਦੇ ਟੈਕਸ ਅਦਾ ਕਰਨ ਦਾ ਕੋਡ ਲਗਾਉਣ ਬਦਲੇ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਾਸੀ ਬੀੜ ਕੋਲੋਂ ਇਕ ਹਜ਼ਾਰ ਰੁਪਇਆ ਲੈ ਰਿਹਾ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਆਰਟੀਏ ਦਫਤਰ ਚਰਚਾ ਵਿਚ ਚਲਿਆ ਆ ਰਿਹਾ ਸੀ। ਇਸ ਤੋਂ ਬਾਅਦ ਅੱਜ ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਆਰਟੀਏ ਦਫਤਰ ‘ਚ ਬੈਠੇ ਹੋਏ ਲੇਖਾਕਾਰ ਦਿਨੇਸ਼ ਤੇ ਉਸ ਦੇ ਪ੍ਰਾਈਵੇਟ ਸਹਾਇਕ ਰਾਜੂ ਨੂੰ ਇਕ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ। ਦੋਵਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।