Total views : 5511169
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਊਰੋ
ਗੈਂਗਸਟਰ ਸੁੱਖਾ ਬਾੜੇਵਾਲੀਆ ਦੀ ਉਸਦੇ ਵਿਰੋਧੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹਨਾਂ ਦਾ ਆਪਸੀ ਝਗੜਾ ਹੋਇਆ ਜਿਸ ਵਿਚ ਗੋਲੀਆਂ ਮਾਰ ਕੇ ਸੁੱਖਾ ਬਾੜੇਵਾਲ ਦੀ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਇਕ ਹੋਰ ਸਾਥੀ ਜ਼ਖ਼ਮੀ ਹੈ ਜੋ ਹਸਪਤਾਲ ਦਾਖਲ ਹੈ।
ਸੁੱਖਾ ਬਾੜੇਵਾਲੀਆ 23 ਵੱਖ-ਵੱਖ ਮਾਮਲਿਆਂ ਵਿਚ ਸੀ ਸ਼ਾਮਲ
ਇਸ ਮਾਮਲੇ ਵਿਚ ਹੋਰ ਜਾਣਕਾਰੀ ਸਾਂਝੀ ਕਰਦਿਆਂ ਨੇ ਦੱਸਿਆ ਕਿ ਆਪਸ ਵਿਚ ਇਹ ਗੁੱਥਮ ਗੁੱਥਾ ਹੋਏ ਹਨ ਜਿਸ ਵਿਚ ਸੁੱਖਾ ਬਾੜੇਵਾਲੀਆ ਦੀ ਮੌਕੇ ’ਤੇ ਮੌਤ ਹੋ ਗਈ ਤੇ ਰੋਹਿਤ ਕੁਮਾਰ ਦੇ ਵੀ ਗੋਲੀ ਲੱਗੀ ਹੈ ਜੋ ਹਸਪਤਾਲ ਦਾਖਲ ਹੈ ਤੇ ਇਕ ਹੋਰ ਸਾਥੀ ਫਰਾਰ ਹੈ। ਉਹਨਾਂ ਦੱਸਿਆ ਕਿ ਮੌਕੇ ’ਤੇ ਤਿੰਨ ਚਾਰ ਫਾਇਰ ਹੋਏ ਹਨ ਪਰ ਉਸਦੀ ਛਾਤੀ ’ਤੇ ਗੋਲੀ ਲੱਗਣ ਨਾਲ ਉਸਦੀ ਮੌਤ ਹੋਈ ਹੈ। ਉਹਨਾਂ ਕਿਹਾ ਕਿ ਰੋਹਿਤ ਦੀ ਪੁੱਛ ਗਿੱਛ ਤੋਂ ਹੋਰ ਵੇਰਵੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਬੱਬੂ ਨਾਂ ਦਾ ਵਿਅਕਤੀ ਫਰਾਰ ਹੈ। ਉਹਨਾਂ ਦੱਸਿਆ ਕਿ ਘਟਨਾ ਵਿਚ 30 ਬੋਰ ਦੀ ਰਾਈਫਲ ਦੀ ਵਰਤੋਂ ਕੀਤੀ ਗਈ ਤੇ ਇਹ ਘਟਨਾ ਰੋਹਿਤ ਕੁਮਾਰ ਦੇ ਘਰ ਵਾਪਰੀ ਹੈ। ਉਹਨਾਂ ਦੱਸਿਆ ਕਿ ਸੁੱਖਾ ਬਾੜੇਵਾਲੀਆ 23 ਵੱਖ-ਵੱਖ ਮਾਮਲਿਆਂ ਵਿਚ ਸ਼ਾਮਲ ਸੀ। ਉਹਨਾਂ ਕਿਹਾ ਕਿ ਰੋਹਿਤ ਕੁਮਾਰ ਉਸਦੇ ਨਾਲ ਸਰਾਭਾ ਨਗਰ ਅਗਵਾਕਾਰੀ ਮਾਮਲੇ ਵਿਚ ਸ਼ਾਮਲ ਸੀ। ਉਹਨਾਂ ਕਿਹਾ ਕਿ ਇਸ ਘਟਨਾ ਤੋਂ ਇਹ ਵੀ ਸੰਦੇਸ਼ ਮਿਲਦਾ ਹੈ ਕਿ ਅੰਤ ਮਾੜੇ ਦਾ ਮਾੜਾ ਹੀ ਹੁੰਦਾ ਹੈ।