Total views : 5505095
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਦੇ ਫਾਜ਼ਿਲਕਾ ‘ਚ 2.5 ਕਰੋੜ ਦੀ ਲਾਟਰੀ ਦਾ ਮਾਲਕ ਸਾਹਮਣੇ ਆਇਆ ਹੈ। ਇਹ ਇਨਾਮ ਪਿੰਡ ਰਾਮਕੋਟ ਦੇ ਵਾਸੀ ਭਲਾ ਰਾਮ ਨੂੰ ਮਿਲਿਆ ਹੈ। ਭਲਾ ਰਾਮ ਇਨਾਮੀ ਰਾਸ਼ੀ ਹਾਸਲ ਕਰਕੇ ਇੱਕ ਹੀ ਦਿਨ ਵਿੱਚ ਕਰੋੜਪਤੀ ਬਣ ਗਿਆ ਹੈ। ਹਾਲਾਂਕਿ ਅਜੇ ਉਸ ਤੋਂ ਲਾਟਰੀ ਟਿਕਟ ਅੱਗੇ ਭੇਜੀ ਜਾਵੇਗੀ। ਜਿਸ ਤੋਂ ਬਾਅਦ ਇਨਾਮੀ ਰਾਸ਼ੀ ਉਸ ਨੂੰ ਸੌਂਪ ਦਿੱਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਲਾਟਰੀ ਏਜੰਟ ਰੂਪ ਚੰਦ ਲਾਟਰੀ ਵਾਲੇ ਦੇ ਡਾਇਰੈਕਟਰ ਰੂਪ ਚੰਦ ਅਤੇ ਬੌਬੀ ਬਵੇਜਾ ਨੇ ਦੱਸਿਆ ਕਿ 5 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਡੀਅਰ 500 ਮਾਸਿਕ ਲਾਟਰੀ ਟਿਕਟ ਨੰਬਰ 249092 ਖਰੀਦੀ ਗਈ ਸੀ। ਜਿਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਅੱਜ 4 ਦਿਨਾਂ ਬਾਅਦ ਭਲਾ ਰਾਮ ਵਾਸੀ ਰਾਮਕੋਟ ਦਾ ਫੋਨ ਆਇਆ ਕਿ ਉਸ ਕੋਲ ਇਨਾਮੀ ਰਾਸ਼ੀ ਵਾਲੀ ਟਿਕਟ ਹੈ।
ਭਲਾ ਰਾਮ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਅਤੇ ਉਸ ਕੋਲ ਇੱਕ ਬਟਨ ਵਾਲਾ ਫ਼ੋਨ ਸੀ ਜਿੱਥੋਂ ਉਹ ਚੈੱਕ ਨਹੀਂ ਕਰ ਸਕਦਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰ ਦੇ ਸਮਾਰਟ ਫੋਨ ਤੋਂ ਟਿਕਟ ਚੈੱਕ ਕੀਤੀ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਦੱਸਿਆ ਕਿ ਉਹ 1990 ਤੋਂ ਲਾਟਰੀ ਵਿੱਚ ਕਿਸਮਤ ਅਜ਼ਮਾ ਰਿਹਾ ਹੈ। ਉਸ ਨੂੰ ਪਿਛਲੇ ਹਫ਼ਤੇ 9 ਹਜ਼ਾਰ ਦਾ ਇਨਾਮ ਮਿਲਿਆ ਸੀ।ਭਲਾ ਰਾਮ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੂੰ ਕ੍ਰਮਵਾਰ 2,000 ਅਤੇ 50,000 ਰੁਪਏ ਦੇ ਇਨਾਮ ਵੀ ਮਿਲ ਚੁੱਕੇ ਹਨ। ਇਸੇ ਲਈ ਉਸ ਨੇ ਲਾਟਰੀਆਂ ਖਰੀਦਣੀਆਂ ਬੰਦ ਨਹੀਂ ਕੀਤੀਆਂ। ਭਲਾ ਰਾਮ ਖਤੀਬਾੜੀ ਕਰਦਾ ਹੈ ਅਤੇ ਉਹ 9 ਏਕੜ ਜ਼ਮੀਨ ਦਾ ਮਾਲਕ ਹੈ। ਭਲਾ ਰਾਮ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ ਅਤੇ ਉਹ ਇਸ ਪੈਸੇ ਦੀ ਵਰਤੋਂ ਆਪਣੇ ਪੁੱਤਰ ਅਤੇ ਧੀ ਦੀ ਪੜ੍ਹਾਈ ਲਈ ਕਰੇਗਾ।