Total views : 5506006
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਕਿਸਾਨ ਕਿਰਨਜੀਤ ਸਿੰਘ ਬਿੱਟੂ ਬੰਡਾਲਾ ਦਾ ਫਾਰਮ ਛੋਟੇ ਕਿਸਾਨਾਂ ਦੀ ਆਰਥਿਕਤਾ ਸੁਧਾਰਨ ਲਈ ਵਧੀਆ ਖੇਤੀ ਮਾਡਲ ਬਣਿਆ ਹੈ । ਇਹ ਕਿਸਾਨ ਤਕਰੀਬਨ 6 ਏਕੜ ਜ਼ਮੀਨ ਵਿਚ ਨਵੀਨਤਮ ਤਕਨਾਲੋਜੀ ਨਾਲ ਖੇਤੀਬਾੜੀ ਦੇ ਨਾਲ – ਨਾਲ ਮੁਰਗੀ ਫਾਰਮ ਅਤੇ ਆਰਗੈਨਿਕ ਖੇਤੀ ਦਾ ਕੰਮ ਪਿਛਲੇ ਦੋ ਸਾਲਾਂ ਤੋਂ ਸਫਲਤਾ ਪੂਰਵਕ ਕਰਦਾ ਆ ਰਿਹਾ ਹੈਂ । ਇਹ ਕਾਸਤਕਾਰ ਕਣਕ – ਝੋਨੇ , ਗੰਨਾ ਦਾਲਾਂ ਮੱਕੀ ਤੋ ਇਲਾਵਾ ਵੰਨ ਸੁਵੰਨੀਆਂ ਫ਼ਸਲਾਂ ਦੀ ਖੇਤੀ ਕਰਦਾ ਵੀ ਆ ਰਿਹਾ ਹੈ, ਅਤੇ ਪਿਛਲੇ ਸਾਲ ਤੋਂ ( ਦਾਲ ) ਮੂੰਗੀ ਦੀ ਫਸਲ ਦਾ ਵੀ ਵਧੀਆ ਝਾੜ ਬਿਨਾਂ ਖਾਦ , ਸਪਰੇਅ ਦਵਾਈਆਂ ਤੂੰ ਲੈ ਰਿਹਾ ਹੈ। ਇਹ ਧਰਤੀ ਹੇਠਲੇ ਪਾਣੀ ਦੀ ਸੰਭਾਲ ਪ੍ਰਤੀ ਹਰ ਵੇਲੇ ਤਤਪਰ ਰਹਿੰਦਾ ਹੈ ।
ਖੇਤੀਬਾੜੀ ਮਾਹਰਾਂ ਦੀ ਰਾਏ ਨਾਲ ਇਹ ਕਿਸਾਨ ਦੋ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਕ ਬਾਸਮਤੀ 1509 ਕਿਸਮ ਦਾ ਵਧੀਆ ਝਾੜ ਪ੍ਰਾਪਤ ਕਰ ਚੁਕਾ ਹੈ। ਕਿਸਾਨ ਪੰਜ ਕਨਾਲ ਜਮੀਨ ‘ ਚ ਬਿਨਾਂ ਖਾਦ ਕੀਟਨਾਸਕ ਦਵਾਈਆਂ ਦੇ ਗੰਨਾ ਤਿਆਰ ਕਰ ਕੇ ਉਸ ਤੋਂ ਗੁੜ ਬਣਾ ਕੇ ਵਧੀਆ ਕਮਾਈ ਰਿਹਾ ਹੈ । ਇਸ ਗੁੜ ਨੂੰ ਲੋਕ ਦੂਰ ਦਰਾਡੇ ਤੋ ਲੈਣ ਵਾਸਤੇ ਆ ਰਹੇ ਹਨ, ਖੇਤੀ ਦੇ ਨਾਲ – ਨਾਲ ਇਸ ਕਿਸਾਨ ਵੱਲੋ ਸਹਾਇਕ ਧੰਦੇ ਜਿਸ ਵਿਚ 400 ਦੇ ਲੱਗਭਗ ਦੇਸੀ ਮੁਰਗੇ-ਮੁਰਗੀਆਂ ਵੀ ਪਾਲੀਆਂ ਹੋਈਆਂ ਹਨ ਆਪਣੀ ਆਮਦਨ ‘ ਚ ਚੋਖਾ ਵਾਧਾ ਕਰ ਰਿਹਾ ਹੈ । ਇਹ ਕਾਸ਼ਤਕਾਰ ਦੂਜੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਖੁਦ ਕਰਨ ਲਈ ਉਤਸ਼ਾਹਤ ਕਰਦਾ ਹੈ ।
ਇਸ ਸਬੰਧੀ ਬਲਾਕ ਖੇਤੀਬਾੜੀ ਵਿਸਥਾਰ ਅਫ਼ਸਰ ਬਲਜਿੰਦਰ ਸਿੰਘ ਚਹਿਲ ਵੱਲੋਂ ਸਮੇਂ-ਸਮੇਂ ਸਿਰ ਇਸ ਕਿਸਾਨ ਦੇ ਫਾਰਮ ‘ ਤੇ ਜਾਕੇ ਇਨ੍ਹਾਂ ਨੂੰ ਨਵੀ ਤਕਨੀਕੀ ਜਾਣਕਾਰੀ ਦੇ ਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਸਿੱਖਿਅਤ ਵੀ ਕੀਤਾ ਜਾਂਦਾ ਹੈ । ਇਹ ਛੋਟਾ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਲਗਾਏ ਜਾਦੇ ਮੇਲਿਆਂ ਵਿੱਚੋਂ ਵੀ ਗੁਣਕਾਰੀ ਜਾਣਕਾਰੀ ਲੈ ਕੇ ਸਮੇਂ ਦੇ ਹਾਣੀ ਬਣ ਕੇ ਸਫਲਤਾ ਨੂੰ ਅੱਗੇ ਵਧਾਉਣ ਲਈ ਅਤੇ ਸੁਰਜੀਤ ਰੱਖਣ ਲਈ ਦ੍ਰਿੜ ਸਕਲੰਪ ਹੈ ।