Total views : 5512288
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਹਰਪਾਲ ਸਿੰਘ
ਬਲਦੇਵ ਰਾਜ ਖੰਡਵਾਲਾ ਛੇਹਰਟਾ ਵਸਨੀਕ ਨੇ ਦੱਸਿਆ ਕਿ ਉਹ ਸੰਨ 1835 ਤੋਂ ਬਣੇ ਹੋਏ ਮੰਦਿਰ ਦਰਗਾਹ ਪੀਰ ਰਤਨਨਾਥ ਜੀ ਗਲੀ ਘਮੰਡਾ ਚੌਕ ਕਰੋੜੀ ਦੇ ਪ੍ਰਧਾਨ ਹਨ ਓਹਨਾ ਦੇ ਇਸ ਮੰਦਿਰ ਵਿਖੇ ਦੂਰੋਂ ਨੇੜਿਓਂ ਸੰਗਤਾਂ ਸੇਵਾ ਇੱਕ ਇੱਕ ਹਫ਼ਤੇ ਲਈ ਆਉਂਦੀਆਂ ਹਨ ਓਹਨਾ ਦੇ ਮੰਦਿਰ ਵਿਖੇ 16 ਅਪ੍ਰੈਲ 2023 ਨੂੰ ਰਾਮ ਦੁਲਾਰੇ ਜੋ ਕਿ ਉੱਤਰ ਪ੍ਰਦੇਸ਼ ਦੇ ਪਿੰਡ ਪਤੋਰਾ ਜਿਲੇ ਬਾਂਦਾ ਦਾ ਰਹਿਣ ਵਾਲਾ ਹੈ ਅਤੇ ਯਮੁਨਾ ਨਗਰ ਦੀ ਸੰਗਤ ਵਲੋ ਸੇਵਾ ਕਰਨ ਲਈ ਆਇਆ ਸੀ ਅਤੇ 22 ਅਪ੍ਰੈਲ ਨੂੰ ਸਵੇਰੇ 10 ਵਜੇ ਵਾਪਿਸ ਚਲਾ ਗਿਆ ਸੀ ।
ਪ੍ਰੰਤੂ ਓਸਦੇ ਪਰਿਵਾਰ ਦਾ ਕਹਿਣਾ ਹੈ ਕਿ ਰਾਮ ਦੁਲਾਰੇ ਪਿੰਡ ਨਹੀਂ ਪਹੁੰਚਿਆ ਜਿਸਦੀ ਪਰਿਵਾਰ ਵਾਲਿਆ ਵਲੋ ਅਤੇ ਪ੍ਰਧਾਨ ਬਲਦੇਵ ਰਾਜ ਕਾਫੀ ਜਿਆਦਾ ਭਾਲ ਕਰਨ ਤੇ ਰਾਮ ਦੁਲਾਰੇ ਨਹੀਂ ਲੱਭਿਆ ਪ੍ਰਧਾਨ ਬਲਦੇਵ ਰਾਜ ਨੇ ਦੱਸਿਆ ਕਿ ਰਾਮ ਦੁਲਾਰੇ ਜੌ ਕਿ ਨਾਂ ਤਾਂ ਯਮੁਨਾਨਗਰ ਪੁੱਜਾ ਅਤੇ ਨਾਂ ਹੀ ਆਪਣੇ ਪਿੰਡ ਉੱਤਰ ਪ੍ਰਦੇਸ਼ ਬਲਦੇਵ ਰਾਜ ਨੇ ਦੱਸਿਆ ਕਿ ਓਹਨਾਂ ਵਲੋ ਪੁਲਿਸ ਥਾਣਾ ਬੀ ਡਿਵੀਜ਼ਨ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।