





Total views : 5841165







Total views : 5841165ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਸਟੇਟ ਰੋਡ ਟਰਾਂਸਪੋਰਟ ਵਰਕਰਜ ਫੈਡਰੇਸ਼ਨ ( ਸੀਟੂ) ਦੇ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ, ਸੂਬਾ ਸੈਕਰਟਰੀ ਤਰਸੇਮ ਸਿੰਘ ਭਿੱਖੀਵਿੰਡ ਵਲੋਂ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਕਈ ਸਹੂਲਤਾਂ ਤੋਂ ਵਾਂਝਾ ਹੈ ਨਾਂ ਤੇ ਇਥੇ ਪਾਣੀ ਪੀਣ ਦਾ ਪ੍ਰਬੰਧ ਹੈ, ਨਾਂ ਹੀ ਪ੍ਰਾਈਵੇਟ ਸਟਾਫ ਦੇ ਬੈਠਣ ਲਈ ਕੋਈ ਪ੍ਰਬੰਧ ਹੈ, ਨਾਂ ਹੀ ਕੋਈ ਪੱਖਾ ਚੱਲ ਰਿਹਾ ਅੱਡੇ ਵਿੱਚ ਬਣੇ ਬਾਥਰੂਮ ਤੇ ਪਖਾਨੇ ਇੰਨੇ ਕੁ ਗੰਦੇਂ ਹਨ ਕਿ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ।
ਸਰਕਾਰੀ ਅਧਿਕਾਰੀਆਂ ਵਲੋ ਧਿਆਨ ਦੇਣ ਨਾ ਦੇਣ ਨਾਲ ਪਖਾਨਿਆ ਦੀ ਹਾਲਤ ਬਣੀ ਬਦ ਤੋ ਬਦਤਰ’, ਪੱਖੇ ਬੰਦ ਹੋਣ ਕਾਰਨ ਸਵਾਰੀਆ ਕਰਨ ਲੱਗੀਆਂ ਤਰਾਹ ਤਰਾਹ

ਇਨ੍ਹਾਂ ਬਾਥਰੂਮਾਂ ਅਤੇ ਪਖਾਨੇ ਵਿੱਚ ਪ੍ਰਾਈਵੇਟ ਬਿਠਾਏ ਮੁਲਾਜ਼ਮਾਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਸਰੇਆਮ ਲੁਟ ਰਹੇ ਹਨ ਇਸ ਸੰਬੰਧੀ ਬੱਸ ਸਟੈਂਡ ਦੇ ਐਸ ਐਸ ਤੇ ਰੋਡਵੇਜ਼ ਦੇ ਹੋਰ ਅਧਿਕਾਰੀਆਂ ਨੂੰ ਇਸ ਸੰਬੰਧੀ ਸ਼ਿਕਾਇਤਾਂ ਕਰ ਚੁੱਕੇ ਹਾਂ ਇਹ ਉਲਟ ਮਜਾਕ ਉਡਾਕੇ ਹਰ ਸ਼ਿਕਾਇਤ ਨੂੰ ਟਾਲ ਮਟੋਲ ਕਰ ਦਿੰਦੇ ਹਨ ਖੰਡਰ ਬਣ ਚੁੱਕੇ ਬੱਸ ਸਟੈਂਡ ਵਿੱਚ ਇੰਨੇ ਕੋ ਵੱਡੇ ਟੋਏ ਪੈ ਚੁੱਕੇ ਹਨ ਆਉਣ ਜਾਣ ਵਾਲੀਆ ਬੱਸਾਂ ਦਾ ਨੁਕਸਾਨ ਹੋ ਰਿਹਾ । ਰੋਡਵੇਜ਼ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ।ਇਸ ਮੌਕੇ ਬਚਿੱਤਰ ਸਿੰਘ ਚੱਬਾ, ਮੋਹਿੰਦਰ ਸਿੰਘ ਤਨੇਲ, ਕੰਵਲਜੀਤ ਸਿੰਘ ਕੋਲਾ, ਹਰਪ੍ਰੀਤ ਸਿੰਘ ਅਤੇ ਹੋਰ ਪ੍ਰਾਈਵੇਟ ਟਰਾਂਸਪੋਰਟ ਦੇ ਵਰਕਰਜ ਸਾਮਿਲ ਸਨ।