





Total views : 5947442







Total views : 5947442ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਦੀਨਾਨਗਰ/ਰਣਜੀਤ ਸਿੰਘ ਰਾਣਾ
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਵਲੋ ਸਰਕਾਰੀ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾ ਸੁਣਕੇ ਉਨਾ ਦਾ ਹੱਲ਼ ਉਨਾਂ ਦੇ ਦੁਆਰ ਤੇ ਕੱਢਣ ਲਈ ਦਿੱਤੇ ਨਿਰਦੇਸ਼ਾ ਦੇ ਸਦੰਰਭ ‘ਚ ਜਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂ ਅਗਰਵਾਲ ਦੀ ਅਗਵਾਈ ਵਿੱਚ ਸਬ ਡਵੀਜਨ ਦੀਨਾਨਗਰ ਦੇ ਐਸ.ਡੀ.ਐਮ ਸ: ਪ੍ਰਮਪ੍ਰੀਤ ਸਿੰਘ ਗੁਰਾਇਆ ਨੇ ਪਿੰਡ ਡੀਡਾ ਵਿਖੇ ਖੁਲਾ ਦਰਬਾਰ ਲਗਾਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਤੇ ਸਬੰਧਿਤ ਅਧਿਕਾਰੀਆਂ ਨੂੰ ਸਮਾਂਬੱਧ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਆਦੇਸ਼ ਦਿੱਤੇ । ਇਸ ਸਮੇ ਸ: ਗੁਰਾਇਆ ਨੇ ਲੋਕਾ ਨੂੰ ਕਿਸੇ ਵੀ ਮੁਸ਼ਕਿਲ ਸਮੇ ‘ਚ ਉਨਾਂ ਨਾਲ ਸਪੰਰਕ ਕਰਨ ਦੀ ਆਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਦੇ ਆਦੇਸ਼ਾ ਅਨੁਸਾਰ ਹੁਣ ਸਰਕਾਰੀ ਦਫਤਰਾਂ ਵਿੱਚ ਲੋਕਾਂ ਨੂੰ ਖੱਜਲਖੁਆਰ ਨਹੀ ਹੋਣਾ ਪਵੇਗਾ।