





Total views : 5841547







Total views : 5841547ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਨਿਗਮ ਵਲੋਂ ਦੋ ਦਹਾਕੇ ਪਹਿਲਾਂ ਹੀ ਸਹਿਰ ਤੋਂ ਬਾਹਰ 65 ਕਿਲੇ ਫਤਾਹਪੁਰ ਵਿਖੇ ਬਣਾਏ ਡੇਅਰੀ ਕੰਪਲੈਕਸ ਵਿਖੇ ਪਸ਼ੂਆਂ ਡੇਅਰੀਆ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਵਾਰਡ ਨੰਬਰ 70 ਪੁਰਾਣੀ ਵਾਰਡ ਨੰਬਰ 57 ਵਿਖੇ ਦੋ ਚਾਰ ਵਿਅਕਤੀਆਂ ਵਲੋਂ ਜੋ ਨਗਰ ਨਿਗਮ ਨੂੰ ਟਿੱਚ ਜਾਣਦੇ ਹਨ ।

ਉਨ੍ਹਾਂ ਨੇ ਆਪਣੇ ਹਿੱਕ ਦੇ ਜੋਰ ਨਾਲ ਆਪਣੇ ਪਸ਼ੂ ਰਿਹਾਇਸ਼ੀ ਅਬਾਦੀ ਗੁਰਬਖਸ਼ ਨਗਰ ਵਿਖੇ ਰੱਖੇ ਹੋਏ ਹਨ ਇਸ ਸੰਬੰਧ ਵਿੱਚ ਜਦੋਂ ਨਗਰ ਨਿਗਮ ਨੂੰ ਇਸ ਸਕਾਇਤ ਕੀਤੀ ਜਾਂਦੀ ਹੈ ਅੱਗੋਂ ਇਹ ਅਧਿਕਾਰੀ ਟਾਲ ਮਟੋਲ ਕਰ ਦਿੰਦੇ ਹਨ ਇਨ੍ਹਾਂ ਡੇਅਰੀ ਮਾਲਕਾਂ ਨੂੰ ਸੁਚੇਤ ਕਰਨ ਦੀ ਬਜਾਏ ਉਲਟ ਇਥੋਂ ਦੇ ਵਸਨੀਕਾਂ ਨੂੰ ਦਬਕਾ ਕਿ ਭਜਾ ਦਿੰਦੇ, ਜਦੋਂ ਇਸ ਸੰਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਰਿਸੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਗਾ ਕਿ ਮਹੁੱਲਾ ਗੁਰਬਖਸ਼ ਨਗਰ ਤੋਂ ਸਾਰੀਆਂ ਗਾਵਾਂ ਜਿਹੜੀਆਂ ਦੁਧਾਰੂ ਹਨ ਉਨ੍ਹਾਂ ਨੂੰ ਉਠਾ ਲਿਆ ਗਿਆ ਤੇ ਲਾਹੌਰੀ ਗੇਟ ਵਿਖੇ ਬਣੇ ਗਊ ਦੇ ਸੈੱਡ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ ਤੇ ਸੱਤਾਧਾਰੀ ਪਾਰਟੀ ਦੇ ਕਾਬਜ਼ ਨੇਤਾਵਾਂ ਵਲੋਂ ਇਨ੍ਹਾਂ ਗਾਵਾਂ ਛੁਡਾ ਲਿਆ ਗਿਆ ਫਿਰ ਇਹ ਗਾਵਾਂ ਸਰੇਆਮ ਗਲੀਆਂ ਤੇ ਬਾਜ਼ਾਰਾਂ ਵਿੱਚ ਫਿਰਦੀਆਂ ਮਹੁੱਲਾ ਨਿਵਾਸੀਆਂ ਮਾਰ ਰਹੀਆਂ ਹਨ ।
ਪਰ ਨਗਰ ਨਿਗਮ ਦਾ ਪ੍ਰਸ਼ਾਸਨ ਮੂਕ ਦਰਸਕ ਬਣਕੇ ਚੁੱਪ ਬੈਠਾ ਹੋਇਆ ਹੈ। ਵਾਰਡ ਨੰਬਰ 70 ਦੇ ਮੋਹਤਬਰਾਂ ਸ੍ਰੀ ਰਾਕੇਸ ਸਹਿਦੇਵ, ਅਨੋਖ ਸਿੰਘ ਚੀਮਾ, ਤੇਜਿੰਦਰ ਹੈਪੀ, ਸੋਮ ਨਾਥ, ਵਿੱਕੀ ਕਰਿਆਨੇ ਵਾਲੇ, ਹਰਦੀਪ ਸਿੰਘ ਛੰਨਾ, ਸੁਬੇਗ ਸਿੰਘ ਮੁਣਸ਼ੀ, ਬਾਵਾ, ਤੇਜਿੰਦਰ ਸਿੰਘ, ਤੇ ਹੋਰ ਵਸਨੀਕਾਂ ਨੇ ਕੈਬਨਿਟ ਮੰਤਰੀ ਸ੍ਰ ਇੰਦਰਬੀਰ ਸਿੰਘ ਨਿੱਜਰ, ਹਲਕਾ ਵਿਧਾਇਕ ਡਾਕਟਰ ਅਜੈ ਗੁਪਤਾ, ਕਮਿਸਨਰ ਸ੍ਰੀ ਸੰਦੀਪ ਰਿਸ਼ੀ ਤੋਂ ਮੰਗ ਕੀਤੀ ਹੈ ਮਹੁੱਲਾ ਗੁਰਬਖਸ਼ ਨਗਰ ਵਿਖੇ ਇਨ੍ਹਾਂ ਡੇਅਰੀਆ ਨੂੰ ਚੁੱਕਵਾਇਆ ਜਾਵੇ ਤਾਂ ਜੋ ਮਹੁੱਲੇ ਦੇ ਬੱਚੇ, ਬਜ਼ੁਰਗ ਇਨ੍ਹਾਂ ਗਾਵਾਂ ਦੇ ਆਤੰਕ ਤੋਂ ਬੱਚ ਸਕਣ।