ਪਿੰਗਲਵਾੜਾ ਪਰਿਵਾਰ ਦੀਆਂ ਦੋ ਲੜਕੀਆਂ ਦਾ ਅਨੰਦ ਕਾਰਜ, ਡਾ. ਇੰਦਰਜੀਤ ਕੌਰ ਪ੍ਰਧਾਨ ਅਤੇ ਸਮੂਹ ਮੈਂਬਰਾਂ ਵਲੋਂ ਆਸ਼ੀਰਵਾਦ

4914382
Total views : 5897526

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀਆਂ ਦੋ ਲੜਕੀਆਂ ਦਾ ਅਨੰਦ ਕਾਰਜ (ਮਨਦੀਪ ਕੌਰ ਦਾ ਸ. ਗੁਰਵਿੰਦਰ ਸਿੰਘ ਸਪੁੱਤਰ ਸ. ਮਹਿੰਦਰ ਸਿੰਘ ਵਾਸੀ ਲੋਹਾਰੀ ਕਲਾਂ ਫਤਿਹਗੜ੍ਹ ਸਾਹਿਬ) ਅਤੇ (ਅਮਨਪ੍ਰੀਤ ਕੌਰ ਉਰਫ ਸਵਾਤੀ ਦਾ ਸ. ਪ੍ਰਿਤਪਾਲ ਸਿੰਘ ਸਪੁੱਤਰ ਸ. ਇੰਦਰਜੀਤ ਸਿੰਘ ਵਾਸੀ ਜਗਾਧਰੀ, ਯਮੁਨਾ ਨਗਰ, ਹਰਿਆਣਾ) ਨਾਲ ਮਿਤੀ 16 ਅਪ੍ਰੈਲ, 2023 ਨੂੰ ਗੁਰਦੁਆਰਾ ਸਾਹਿਬ ਮੁੱਖ ਦਫਤਰ ਪਿੰਗਲਵਾੜਾ ਵਿਖੇ ਹੋਇਆ। ਇਹ ਪਿੰਗਲਵਾੜਾ ਪਰਿਵਾਰ ਦੀਆਂ ਲੜਕੀਆਂ ਦਾ 63ਵਾਂ ਅਤੇ 64ਵਾਂ ਅਨੰਦ ਕਾਰਜ ਹੈ। ਸੁਭਾਗ ਜੋੜੀਆਂ ਨੂੰ ਪਿੰਗਲਵਾੜਾ ਪਰਿਵਾਰ ਵਲੋਂ ਘਰੇਲੂ ਜਰੂਰਤ ਦੀਆਂ ਸਾਰੀਆਂ ਵਸਤਾਂ ਦੇ ਕੇ ਤੌਰਿਆ ਗਿਆ।


ਦੋਵਾਂ ਜੋੜੀਆਂ ਨੂੰ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਬੀਬੀ ਜਗੀਰ ਕੌਰ (ਸ.ਗੁਰਜੀਤ ਸਿੰਘ ਔਜਲਾ ਐਮ.ਪੀ ਦੇ ਮਾਤਾ ਜੀ), ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸੱਕਤਰ ਮੁਖਤਾਰ ਸਿੰਘ ਗੋਰਾਇਆ, ਸ੍ਰ. ਰਾਜਬੀਰ ਸਿੰਘ ਮੈਂਬਰ, ਸ੍ਰ. ਹਰਜੀਤ ਸਿੰਘ ਅਰੌੜਾ ਮੈਂਬਰ, ਬੀਬੀ ਪ੍ਰੀਤਇੰਦਰਜੀਤ ਕੌਰ ਮੈਂਬਰ, ਸ.ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਸਰਦਾਰਨੀ ਅਤੇ ਡਾ.ਨਿਰਮਲ ਸਿੰਘ ਜੀ, ਤਿਲਕ ਰਾਜ ਜਨਰਲ ਮੈਨੇਜਰ, ਅਸ਼ੋਕ ਸੇਠੀ ਪੱਤਰਕਾਰ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ, ਸ. ਹਰਪਾਲ ਸਿੰਘ ਸੋਸ਼ਲ ਵਰਕਰ, ਸ. ਨਰਿੰਦਰਪਾਲ ਸਿੰਘ ਸੋਹਲ, ਸ. ਹਰਪਾਲ ਸਿੰਘ ਸੰਧੂ, ਸ. ਪਰਮਿੰਦਰ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ , ਬੀਬੀ ਜੀਵਨਜੋਤ ਕੌਰ ਐਮ.ਐਲ.ਏ. (ਉਚੇਚੇ ਤੌਰ ’ਤੇ ਸਗਨ ਭੇਜਿਆ), ਡੀ. ਐਸ. ਪੀ (ਰਿਟਾ.) ਸ. ਬਖ਼ਸ਼ੀਸ਼ ਸਿੰਘ ਅਤੇ ਸਰਦਾਰਨੀ ਹਰਮਿੰਦਰ ਕੌਰ, ਸ. ਅਮਰਜੀਤ ਸਿੰਘ ਮੀਤ ਪ੍ਰਧਾਨ ਬਾਬਾ ਜੁਝਾਰ ਸਿੰਘ ਅਕੈਡਮੀ ਚੌਂਤਾ ,ਸ੍ਰੀ ਜੋਗੇਸ਼ ਸੂਰੀ ਅਤੇ ਹੋਰ ਸਖਸ਼ੀਅਤਾ ਨੇ ਆਸ਼ੀਰਵਾਦ ਦਿਤਾ।ਇਸ ਸ਼ੁਭ ਮੌਕੇ ’ਤੇ ਪਿੰਗਲਵਾੜਾ ਦੇ ਮੁਖ ਦਫ਼ਤਰ ਦਾ ਵਿਹੜਾ ਖ਼ੁਸ਼ੀਆਂ, ਖੇੜਿਆਂ ਨਾਲ ਭਰਿਆ ਪਿਆ ਸੀ।

Share this News