88 ਸਾਲਾਂ  ਐਨ .ਆਰ .ਆਈ ਬਜ਼ੁਰਗ ਤੇ ਉਸ ਦੇ ਅਪਾਹਜ਼ ਪੁੱਤਰ ‘ਤੇ ਕੀਤਾ ਗਿਆ  ਕਾਤਲਾਨਾ ਹਮਲਾ

4878823
Total views : 5841612

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


  ਅੰਮ੍ਰਿਤਸਰ /ਜਸਬੀਰ ਸਿੰਘ ਪੱਟੀ

ਲੱਗੀ ਤੇਰੇ ਕਾਲਜੇ, ਹਾਲੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ” ਦੇ ਸ਼ਬਦਾਂ ਦੇ ਸੰਦਰਭ ਨੂੰ ਜੇਕਰ ਪਛਾਣਿਆ ਜਾਵੇ ਤਾਂ ਪੰਜਾਬ ਦੀ ਕਨੂੰਨ ਵਿਵਸਥਾ ਦੀ ਹਾਲਤ ਇਸ ਕਦਰ ਵਿਗੜ ਚੁੱਕੀ ਹੈ ਕਿ ਐਨ ਆਰ ਆਈ 88 ਸਾਲਾਂ ਬਜੁਰਗ ਤੇ ਉਸ ਦੇ ਅਪਹਾਜ ਪੁੱਤਰ ਦੀ ਜਿਸ ਤਰੀਕੇ ਨਾਲ ਵੱਢ ਟੱੁਕ ਕੀਤੀ ਉਹ ਸੂਬੇ ਵਿੱਚ ਜੰਗਲ ਰਾਜ ਦੀ ਤਸਵੀਰ ਪੇਸ਼ ਕਰਦੀ ਹੈ।
          88 ਸਾਲਾਂ ਐਨ ਆਰ ਆਈ ਜਗਜੀਤ ਸਿੰਘ ਜਿਥੇ ਉਮਰ ਦਰਾਜ਼ ਹਨ ਉਥੇ ਉਹ ਵੀ ਪੂਰੀ ਤਰ੍ਹਾਂ ਸਹੀ ਢੰਗ ਨਾਲ ਚੱਲਣ ਫਿਰਨ ਦੇ ਵੀ ਅਸਮੱਰਥ ਹਨ।ਇਸੇ ਤਰ੍ਹਾਂ ਉਹਨਾਂ ਦਾ ਬੇਟਾ ਬਰਜਿੰਦਰ ਸਿੰਘ ਵੀ ਐਨ ਆਰ ਆਈ ਹੈ ਤੇ ਅਪਹਾਜ ਹੈ।ਬਜ਼ੁਰਗ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਜਾਤਿੰਦਰ ਸਿੰਘ ਨੇ ਉਹਨਾਂ ਦੀ ਕਰੀਬ 10 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਤੇ ਉਹਨਾਂ ਨੇ ਅਦਾਲਤ ਵਿੱਚ ਆਪਣਾ ਹੱਕ ਲੈਣ ਲਈ ਕੇਸ ਕੀਤਾ ਸੀ। 

ਦੋ ਦਿਨ ਬਾਅਦ ਪੁਲੀਸ ਨੇ ਕੀਤਾ ਕੇਸ ਦਰਜ  

ਕੇਸ ਹਾਈਕੋਰਟ ਵਿੱਚੋਂ ਦੀ ਹੁੰਦਾ ਹੋਇਆ ਬਾਬਾ ਬਕਾਲਾ ਦੀ ਅਦਾਲਤ ਵਿੱਚ ਪੁੱਜਾ ਜਿਥੇ ਰਿਕਾਰਡ ਦੇ ਮੁਤਾਬਕ ਅਦਾਲਤ ਨੇ ਫੈਸਲਾ ਸੁਣਾਉਦਿਆ ਉਹਨਾਂ ਦੇ ਹੱਕ ਵਿੱਚ ਕਰ ਦਿੱਤਾ ਗਿਆ।ਉਹਨਾਂ ਨੇ ਕਬਜ਼ਾ ਲੈਣ ਲਈ ਫਿਰ ਅਦਾਲਤ ਵਿੱਚ ਬੇਨਤੀ ਕੀਤੀ ਤਾਂ ਅਦਾਲਤ ਨੇ ਰੈਵੇਨਿਊ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਕਿ ਹਲਕਾ ਕਾਨੂਨਗੋ ਕਬਜ਼ਾ ਦਿਵਾ ਕੇ 18 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਰਿਕਾਰਡ/ ਰਿਪੋਰਟ ਪੇਸ਼ ਕਰੇ।ਉਹਨਾਂ ਦੱਸਿਆ ਕਿ ਸ਼ੁੱਕਰਵਾਰ 14 ਅਪ੍ਰੈਲ ਨੂੰ ਜਦੋਂ ਉਹ ਇੱਕ ਟੈਕਸੀ ਕਿਰਾਏ ਤੇ ਲੈ ਕੇ ਆਪਣੇ ਪਿੰਡ ਝਾਮਕਾ ਨੇੜੇ ਮਹਿਤਾ ਜਿਲ੍ਹਾ ਅੰਮ੍ਰਿਤਸਰ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੇ ਘਰ ਤੋਂ ਬਾਹਰ ਨਿਕਲੇ ਤਾਂ ਰਸਤੇ ਵਿੱਚ ਜਾਤਿੰਦਰ ਸਿੰਘ ਤੇ ਉਸਦੀ ਪਤਨੁੀ ਮਨਿੰਦਰ ਕੌਰ ਤੋ ਇਲਾਵਾ ਸੰਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਉਦੋਕੇ, ਅੰਮ੍ਰਿਤਪਾਲ ਸਿੰਘ ਉਰਫ ਪਾਲੀ ਤੇ ਤਿੰਨ ਚਾਰ ਹੋਰ ਬੰਦੇ ਜਿਹਨਾਂ ਨੇ ਮੂੰਹ ਢੱਕੇ ਹੋਏ ਸਨ ਨੇ ਉਹਨਾਂ ‘ਤੇ ਕਾਤਲਾਨਾ ਹਮਲਾ ਕਰ ਦਿੱਤਾ।
       ਬਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਰ ਵਿੱਚੋ ਧੁਹ ਕੇ ਬਾਹਰ ਕੱਢਿਆ ਤੇ ਮਾਰਨ ਲਈ ਜਾਤਿੰਦਰ ਸਿੰਘ ਨੇ ਆਪਣੀ ਘਰ ਵਾਲੀ ਨੂੰ ਪਿਸਤੌਲ ਤੇ ਬੰਦੂਕ ਲਿਆਉਣ ਲਈ ਕਿਹਾ ।ਉਹ ਘਰ ਦੇ ਅੰਦਰ ਗਈ ਤੇ ਪਿਸਤੌਲ ਲੈ ਕੇ ਆਈ ਤੇ ਇੰਨੇ ਚਿਰ ਨੂੰ ਉਸ ਉਪਰ ਡਾਗਾਂ ਤੇ ਡੰਡਿਆ ਦੀ ਵਰਖਾ ਕਰ ਦਿੱਤੀ ਹੈ।ਉਸ ਦੇ ਸਰੀਰ ਅੱਜ ਵੀ ਨਿਸ਼ਾਨ ਵੇਖੇ ਜਾ ਸਕਦੇ ਹਨ।ਉਹਨਾਂ ਦੱਸਿਆ ਕਿ ਉਸ ਦੀ ਲੱਤ ਵੱਢਣ ਲਈ ਤੇਜ਼ ਹਥਿਆਰਾਂ ਨਾਲ ਹਮਲਾ ਵੀ ਕਰ ਦਿੱਤਾ ਅਤੇ ਇਸ ਸਮੇਂ ਬਚਾ ਲਈ ਉਹਨਾਂ ਦੇ ਪਿਤਾ ਸ੍ਰ. ਜਗਜੀਤ ਸਿੰਘ ਉਸ ਦੇ ਉਪਰ ਲੰਮੇ ਪੈ ਗਏ ਤੇ ਉਹਨਾਂ ਦੀ ਖੱਬੀ ਬਾਂਹ ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ।ਉਹਨਾਂ ਦੇ ਬਜ਼ੁਰਗ ਪਿਤਾ ਦੀ ਸੱਜੀ ਬਾਹ ਤੇ ਵੀ ਡਾਗਾਂ ਮਾਰ ਕੇ ਫੱਟੜ ਕਰ ਦਿੱਤਾ।ਉਹਨਾਂ ਕਿਹਾ ਕਿ ਉਹ ਕਨੂੰਨ ਵਿਵਸਥਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਹਨ ਤੇ ਨਿਯਮਾਂ ਦੀ ਪਾਲਣਾ ਕਰਨੀ ਜਾਣਦੇ ਹਨ। ਉਹਨਾਂ ਦੱਸਿਆ ਕਿ ਇਸ ਕੁੱਟਮਾਰ ਵਿੱਚ ਦੋਸ਼ੀ ਉਸ ਦੀ ਗੁੱਚੀ ਕੰਪਨੀ ਦੀ ਘੜੀ, ਪੰਜ ਤੋਲੇ ਦੀ ਸੋਨੇ ਦੀ ਚੈਨੀ ਤੇ 2,33 550 ਰੁਪਏ ਖੋਹ ਕੇ ਲੈ ਗਏ। ਉਹਨਾਂ ਪੁਲੀਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲ਼ਾਫ ਬਣਦੀ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ{
      ਦੂਸਰੇ ਪਾਸੇ ਥਾਣਾ ਮੱਤੇਵਾਲ ਦੇ ਮੁੱਖੀ ਗੁਰਪ੍ਰੀਤ ਸਿੰਘ ਦਾ ਕੁਹਿਣਾ ਹੈ ਕਿ ਦੋਸ਼ੀਆ ਖਿਲ਼ਾਫ ਧਾਰਾ 307 ਆਦਿ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਥਾਣਾ ਮੱਤੇਵਾਲ ਵਿਖੇ ਐਫ ਆਈ ਆਰ ਨੰਬਰ 0014 ਮਿਤੀ 16 ਅਪ੍ਰੈਲ 2023 ਨੂੰ ਭਾਰਤੀ ਦੰਡਾਵਲੀ ਦੀ ਧਾਰਾ 323, 324, 365, 379 ਬੀ, 148 ਤੇ 149 ਤਹਿਤ ਦਰਜ ਕਰ ਲਈ ਗਈ ਹੈ ਤੇ ਪੀੜਤਾਂ ਦੀ ਐਮ ਐਲ ਆਰ ਵੀ ਆ ਗਈ ਹੈ ਤੇ ਜੁਰਮ ਵਿੱਚ ਵਾਧਾ 307 ਇਰਾਦਾ ਕਤਲ ਦਾ ਵੀ ਕੀਤਾ ਗਿਆ ਹੈ।ਚੌਕੀ ਇੰਚਾਰਜ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਾਤਿੰਦਰ ਸਿੰਘ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਗੁਰੁ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਹੋ ਗਿਆ ਜਦ ਕਿ ਉਸ ਨੂੰ ਕੋਈ ਸੱਟ ਨਹੀਂ ਲੱਗੀ ਕਿਉਕਿ ਹਮਲਾ ਇਕ ਤਰਫਾ ਸੀ।ਉਹਨਾਂ ਕਿਹਾ ਕਿ ਦੋਸ਼ੀ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਟੀਮ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਦੋਸ਼ੀ ਜਾਤਿੰਦਰ ਸਿੰਘ ਉਰਫ ਬਾਉ, ਸੰਦੀਪ ਸਿੰਘ, ਅਮਰਪਾਲ ਸਿੰਘ ਉਰਫ ਪਾਲੀ ਤੇ ਮਨਿੰਦਰ ਕੌਰ ਤੇ ਕੁਝ ਅਣਪਛਾਤਿਆ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Share this News