ਜਦੋ ਗੁਰੂ ਨਗਰੀ ‘ਚ ਮਹਿਲਾ ਪੁਲਿਸ ਅਧਿਕਾਰੀ ਨੇ ਦਿਖਾਈ ਫਰਾਖਦਿਲੀ!

4878831
Total views : 5841623

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਸ਼ਹਿਰ ਦੀ ਮਹਿਲਾ ਪੁਲਿਸ ਅਧਿਕਾਰੀ ਏ.ਡੀ.ਸੀ.ਪੀ (ਟਰੈਫਿਕ) ਸ੍ਰੀਮਤੀ ਅਮਨਦੀਪ ਕੌਰ ਵਲੋ ਸ਼ਹਿਰ ਵਿੱਚ ਲੋਕਾਂ ਨੂੰ ਆਵਜਾਈ ਦੀ ਬੇਹੱਤਰ ਸਹੂਲਤ ਉਪਲਭਦ ਕਰਾਉਣ ਲਈ ਸੜਕਾਂ ਕਿਨਾਰੇ ਦੁਕਾਨਦਾਰਾਂ ਵਲੋ ਕੀਤੇ ਨਜਾਇਜ ਕਬਜੇ ਉਠਾਏ ਜਾ ਰਹੇ ਹਨ, ਉਥੇ ਸੜਕਾਂ ਕਿਨਾਰੇ ਲਗਾਏ ਜਾਣ ਵਾਲੇ ਬੇਤਰੀਬੇ ਵਾਹਨ ਉਠਾਉਣ ਲਈ ਰੋਜਾਨਾ ਆਪਣੇ ਲਾਮ ਲਸ਼ਕਰ ਨਾਲ ਸੜਕਾਂ ਤੇ ਰਹਿੰਦੇ ਹਨ।

ਮਰੀਜ ਪਾਸਘਰ ਜਾਣ ਲਈ ਗੱਡੀ ਦਾ ਪ੍ਰਬੰਧ ਨਾ ਹੋਣ ਕਰਕੇ ਆਪਣੀ ਸਰਕਾਰੀ ਗੱਡੀ ਕਰਾਈ ਮਹੁੱਈਆ

ਉਸੇ ਸਦੰਰਭ ‘ਚ ਅੱਜ ਜਦ ਉਹ ਸ਼ਹਿਰ ਵਿੱਚ ਚੈਕਿੰਗ ਕਰ ਰਹੇ ਸਨ ਤੇ ਅਮਨਦੀਪ ਹਸਪਤਾਲ ਦੇ ਬਾਹਰ ਉਨਾਂ ਦੀ ਨਜਰ ਵੀਲ੍ਹਚੇਅਰ ਉੋਪਰ ਇਕ ਐਸੇ ਮਰੀਜ ਉਪਰ ਨਜਰ ਪਈ ਕੜਕਦੀ ਗਰਮੀ ਵਿੱਚ ਕਿਸੇ ਵਾਹਨ ਦੀ ਇੰਤਜਾਰ ਵਿੱਚ ਸਨ ਤਾਂ ਉਨਾਂ ਨੇ ਫਰਾਖ ਦਿੱਲੀ ਵਖਾਂਉਦਿਆ ਝੱਟ ਆਪਣੀ ਸਰਕਾਰੀ ਗੱਡੀ ਵਿੱਚੋ ਉਤਰਕੇ ਆਪਣੇ ਡਰਾਈਵਰ ਤੇ ਸਰੁੱਖਿਆ ਅਮਲੇ ਨੂੰ ਆਦੇਸ਼ ਦਿੱਤੇ ਕਿ ਮਰੀਜ ਤੇ ਉਸਦੇ ਵਾਰਸਾਂ ਨੂੰ ਤਰੁੰਤ  ਉਨਾਂ ਦੇ ਘਰ ਪਾਹੁੰਚਾਇਆ ਜਾਏ। ਅਜਿਹਾ ਵੇਖ ਕੇ ਉਥੇ ਖੜੇ ਲੋਕਾਂ ਨੇ ਪੁਲਿਸ ਅਧਿਕਾਰੀ ਵੀ ਪ੍ਰਸੰਸਾ ਕਰਦਿਆ ਕਿਹਾ ਕਿ ਸਾਰੇ ਇਕੋ ਜਹੇ ਨਹੀ ਹੁੰਦੇ । ਜਦੋਕਿ ਏ.ਡੀ.ਸੀ.ਪੀ ਅਮਨਦੀਪ ਕੌਰ ਨੇ ਕਿਹਾ ਕਿ ਟਰੈਫਿਕ ਪੁਲਿਸ ਹਮੇਸ਼ਾ ਸ਼ਹਿਰੀਆ ਦੀ ਸਹਾਇਤਾ ਲਈ ਤੱਤਪਰ ਹੈ।

Share this News