





Total views : 5605758








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਜਸਕਰਨ ਸਿੰਘ
ਅੱਜ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਸਰਾਕਰੀ ਸੀਨੀਅਰ ਸੈਕੰਡਰੀ ਸਕੂਲ ਡਪਈ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਉਦਘਾਟਨ ਕੀਤਾ।ਡਾਕਟਰ ਸੰਧੂ ਨੇ ਮੌਕੇ ਦੇ ਬੋਲਦੇ ਹੂਏ ਕਿਹਾ ਕਿ ਆਮ ਆਦਮੀ ਸਰਕਾਰ ਦਾ ਇਹ ਪਹਿਲਾ ਕੰਮ ਸੀ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਬੁਲੰਦੀਆਂ ਤੇ ਪਹੁੰਚਾਈਏ ਤੇ ਦਿੱਲੀ ਦੇ ਸਕੂਲ ਮਾਡਲ ਦੀ ਤਰਜ ਤੇ ਪੰਜਾਬ ਵਿੱਚ ਵੀ ਕਈ ਕੰਮ ਕੀਤੇ ਜਾ ਰਹੇ ਹਨ ਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੇ ਵਫ਼ਦ ਨੂੰ ਟ੍ਰੇਨਿੰਗ ਵਾਸਤੇ ਬਾਹਰਲੇ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੌ ਸਾਡੇ ਅਧਿਆਪਕ ਵੀ ਦੁਨੀਆ ਵਿੱਚ ਚਲ ਰਹੇ ਸਿੱਖਿਆ ਦੇ ਖੇਤਰ ਵਿਚ ਨਵੇਂ ਆਯਾਮ ਨੂੰ ਸਮਜ ਸਕਣ ਤੇ ਆਪਣੇ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਪੱਧਰ ਤੇ ਕੰਪੀਟੀਸ਼ਨ ਕਰਨ ਲਈ ਸਕਸ਼ਮ ਬਨਾਉਣ।
ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਰ ਸਰਜਰੀ ਸਕੂਲ ਦੀ ਇਮਾਰਤ ਤੇ ਹੋਰ ਸਹੂਲਤਾਂ ਜੌ ਪੂਰੀਆ ਨਹੀਂ ਹਨ ਓਹਨਾ ਨੂੰ ਪਹਿਲ ਦੇ ਆਧਾਰ ਤੇ ਪੂਰ ਅਕਿਤਾ ਜਾਏਗਾ।ਇਸ ਮੌਕੇ ਤੇ ਸ਼ਮਸ਼ੇਰ ਸਿੰਘ ਸੰਧੂ, ਹਰਿੰਦਰ ਸਿੰਘ, ਬਾਓ ਪ੍ਰਧਾਨ,ਦਵਿੰਦਰ ਸੰਧੂ,ਜਗੀਰ ਸਿੰਘ ਬਲਵਿੰਦਰ ਸਿੰਘ ਗੋਰਾ,ਤੇ ਸਕੂਲ ਸਟਾਫ ਹਾਜਿਰ ਸਨ।