





Total views : 5600258








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ, ਜਸਬੀਰ ਲੱਡੂ
ਜਿਲਾ ਤਰਨ ਤਾਰਨ ਦੇ ਥਾਣਾਂ ਕੱਚਾ ਪੱਕਾ ਦੇ ਹੇਠ ਆਂਉਦੇ ਪਿੰਡਪਿੰਡ ਘੁਰਕਵਿੰਡ ਵਿਖੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਇਕ ਵਿਅਕਤੀ ਨੇ ਆਪਣੇ ਚਾਚੇ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਭਤੀਜੇ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਸੁਖਪਾਲ ਸਿੰਘ ਉਰਫ ਪਾਲੂ ਪਵਾਸੀ ਘੁਰਕਵਿੰਡ ਦੀ ਪਤਨੀ ਬੇਅੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ਦੇ ਅੱਡੇ ਉੱਪਰ ਟਾਇਰਾਂ ਨੂੰ ਪੰਕਚਰ ਲਗਾਉਣ ਦੀ ਦੁਕਾਨ ਕਰਦਾ ਸੀ। ਉਸ ਦੇ ਜੇਠ ਗੁਰਨਾਮ ਸਿੰਘ ਦਾ ਲੜਕਾ ਗੁਰਪ੍ਰਤਾਪ ਸਿੰਘ ਆਪਣੀ ਪਤਨੀ ਨਾਲ ਉਸ ਦੇ ਪਤੀ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਮਾਮੂਲੀ ਤਕਰਾਰ ਵੀ ਹੋਇਆ। ਇਸ ਝਗੜੇ ਦਾ ਪਿੰਡ ਦੇ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਵੀ ਗੁਰਪ੍ਰਤਾਪ ਸਿੰਘ ਉਸ ਦੇ ਪਤੀ ਪ੍ਰਤੀ ਰੰਜਿਸ਼ ਰੱਖਦਾ ਸੀ।
ਮੰਗਲਵਾਰ ਨੂੰ ਉਸ ਦਾ ਪਤੀ ਜਦੋਂ ਆਪਣੀ ਦੁਕਾਨ ’ਤੇ ਟਰਾਲੀ ਦੇ ਟਾਇਰ ਨੂੰ ਪੰਕਚਰ ਲਗਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਗੁਰਪ੍ਰਤਾਪ ਸਿੰਘ ਨੇ ਉਸ ਦੇੇ ਪਤੀ ਉੱਪਰ ਕੁਹਾੜੀ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਿਆ। ਉਹ ਪਤੀ ਨੂੰ ਸਿਵਲ ਹਸਪਤਾਲ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਕੱਚਾ ਪੱਕਾ ਦੇ ਮੁਖੀ ਮੁਖਵਿੰਦਰ ਸਿੰਘ ਨੇ ਕਿਹਾ ਕਿ ਗੁਰਪ੍ਰਤਾਪ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।ਖਬਰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ