





Total views : 5598718








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਹਰਪਾਲ ਸਿੰਘ
ਸਿੱਖ ਕੌਮ ਦੀ ਆਨ ਤੇ ਸ਼ਾਨ ਲਈ 1984 ਵਿੱਚ ਦਰਬਾਰ ਸਾਹਿਬ ਵਿਖੇ ਆਪਾ ਕੁਰਬਾਨ ਕਰ ਦੇਣ ਵਾਲੇ ਸੂਰਬੀਰ ਯੋਧੇ ਸ਼ਹੀਦ ਜਨਰਲ ਸ਼ਬੇਗ ਸਿੰਘ ਖਿਆਲਾ ਦੀ ਯਾਦ ਵਿੱਚ ਧਾਰਮਿਕ ਸਮਾਗਮ ਉਨ੍ਹਾਂ ਦੇ ਜੱਦੀ ਘਰ ਖਿਆਲਾ ਖੁਰਦ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ । ਸੁਖਮਨੀ ਸਾਹਿਬ ਦੇ ਭੋਗ ਉਪਰੰਤ ਬਾਬਾ ਦਇਆ ਸਿੰਘ ਹੈੱਡ ਗਰੰਥੀ ਗੁਰਦੁਆਰਾ ਬਾਬਾ ਦਿੱਤ ਮੱਲ ਸ਼ਹੀਦ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ । ਧਾਰਮਿਕ ਗਾਇਕ ਭਾਈ ਸੁੱਚਾ ਸਿੰਘ ਗਿੱਲ ਝੰਜੋਟੀ ਵੱਲੋਂ ਸ਼ਹੀਦਾਂ ਸੂਰਮਿਆਂ ਦੀਆਂ ਵਾਰਾਂ ਗਾਇਨ ਕੀਤੀਆਂ ਗਈਆਂ ।
ਸਮਾਗਮ ਦੇ ਮੁੱਖ ਪ੍ਬੰਧਕ ਭਾਈ ਸੰਦੀਪ ਸਿੰਘ ਖਿਆਲਾ, ਗੁਰਮੀਤ ਸਿੰਘ, ਮੇਜਰ ਸਿੰਘ, ਗੁਰਮੀਤ ਸਿੰਘ ਮਿਸਤਰੀ, ਬਾਬਾ ਹਰੀ ਸਿੰਘ ਆਦਿ ਨੇ ਜਨਰਲ ਸ਼ਬੇਗ ਸਿੰਘ ਭਰਾਤਾ ਭਾਈ ਬੇਅੰਤ ਸਿੰਘ ਖਿਆਲਾ ਤੇ ਪ੍ਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਗੱਲਬਾਤ ਕਰਦਿਆਂ ਭਾਈ ਸੰਦੀਪ ਸਿੰਘ ਤੇ ਮੇਜਰ ਸਿੰਘ ਨੇ ਦੱਸਿਆ ਕਿ 39 ਸਾਲਾਂ ਬਾਅਦ ਉਨ੍ਹਾਂ ਇਹ ਉਪਰਾਲਾ ਕੀਤਾ ਹੈ ਤੇ ਹੁਣ ਲਗਾਤਾਰ ਜਾਰੀ ਰੱਖਣਗੇ । ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ।