





Total views : 5597971








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਇਥੇ ਅਯੋਜਿਤ ਇਕ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ 7 ਅਪ੍ਰੈਲ ਨੂੰ ਸਾਂਈ ਜਨਰਲ ਸਟੋਰ ਨਕਾਬਪੋਸ਼ਾ ਵਲੋ ਲੁੱਟ ਦੀ ਘਟਨਾ ‘ਚ ਅੰਜਾਮ ਦੇਣ ਵਾਲਿਆ ਵਾਲੇ ਤਿੰਨ ਵਿੱਚੋ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿੰਨਾ ਦੀ ਪਹਿਚਾਣ ਵਜੋ ਹੋਈ ਹੈ। ਉਨਾਂ ਦੱਸਿਆ ਕਿ ਲੁੱਟ ਦਾ ਮਕੁੱਦਮਾ ਸ੍ਰੀਮਤੀ ਮਮਤਾ ਵਾਸੀ ਅਕਾਸ਼ ਐਵੀਨਿਊ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਸੀ ਕਿ 7 ਅਪ੍ਰੈਲ ਨੂੰ ਕਰੀਬ ਇਕ ਵਜੇ ਜਦ ਉਹ ਆਪਣੀ ਦੁਕਾਨ ‘ਤੇ ਮੌਜੂਦ ਸੀ ਤਾਂ ਇਕ ਕਾਲੇ ਰੰਗ ਦੇ ਮੋਟਰਸਾਈਕਲ ਤੇ ਆਏ ਜਿੰਨਾ ਨੇ ਪਰਨਿਆ ਨਾਲ ਆਪਣੇ ਮੂੰਹ ਢੱਕੇ ਹੋਏ ਸਨ ਤੇ ਅਤੇ ਚਾਕੂ ਤੇ ਪਸਤੌਲ ਦੀ ਨੌਕ ‘ਤੇ ਉਸ ਦੇ ਗੱਲੇ ਵਿੱਚ ਪਈ 10,000 ਰੁਪਏ ਦੀ ਨਗਦੀ ਲੈਕੇ ਫਰਾਰ ਹੋ ਗਏ।
ਜਿਸ ਤੇ ਕਾਰਵਾਈ ਕਰਦਿਆ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਦੀ ਅਗਵਾਈ ‘ਚ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ. (ਪ੍ਰੋਬੇਸ਼ਨਰ), ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਅਤੇ ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 03 ਦੋਸ਼ੀਆਂ ਵਿੱਚੋਂ 02 ਦੋਸ਼ੀਆਂ ਨੂੰ ਸਮੇਤ ਵਾਰਦਾਤ ਸਮੇਂ ਵਰਤੇ ਚਾਕੂ ਸਮੇਤ ਕਾਬੂ ਕਰਨ ਵਿੱਚ ਸਫ਼ਲਤਾਂ ਹਾਸਲ ਕੀਤੀ ਹੈ।
ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਦੋਸ਼ੀ 1) ਅਕਾਸ਼ਦੀਪ ਸਿੰਘ ਉਰਫ ਫੌਜੀ ਪੁੱਤਰ ਦਿਲਬਾਗ ਸਿੰਘ ਵਾਸੀ ਨੇੜੇ ਗੇਜੇ ਦੀ ਡੇਅਰੀ, ਗਲੀ ਨੰਬਰ 01, ਬਾਬਾ ਦੀਪ ਸਿੰਘ ਕਲੋਨੀ, ਫਤਿਹਗੜ ਚੂੜੀਆ ਰੋਡ ਬਾਈਪਾਸ, ਅੰਮ੍ਰਿਤਸਰ ਅਤੇ 2) ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਚਰਨ ਸਿੰਘ ਵਾਸੀ ਪਿੰਡ ਵੱਡਾ ਨੌਸ਼ਹਿਰਾ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆਂ ਚਾਕੂ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
ਮੁਕੱਦਮਾਂ ਵਿੱਚ ਲੋੜੀਂਦੇ ਇਹਨਾਂ ਦੇ ਤੀਸਰੇ ਸਾਥੀ ਨਵਦੀਪ ਸਿੰਘ ਉਰਫ਼ ਘੁੱਲਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਸਮੇਂ ਵਰਤਿਆ ਪਿਸਟਲ ਅਤੇ ਮੋਟਰਸਾਈਕਲ ਨੂੰ ਵੀ ਜਲਦ ਬ੍ਰਾਮਦ ਕੀਤਾ ਜਾਵੇਗਾ।ਇਸ ਪੱਤਰਕਾਰ ਸੰਮੇਲਨ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਦੀ ਅਗਵਾਈ ‘ਚ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ. (ਪ੍ਰੋਬੇਸ਼ਨਰ), ਮੁੱਖ ਅਫਸਰ ਥਾਣਾ ਸਦਰ ਵੀ ਮੌਜੂਦ ਸਨ।