ਡਾ: ਨਿੱਝਰ ਦੇ ਓ.ਐਸ.ਡੀ ਮਨਪ੍ਰੀਤ ਸਿੰਘ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ ਨੂੰ ਗੁਲਦਸਤਾ ਭੇਟ ਕਰਕੇ ਦਿੱਤੀ ਵਧਾਈ

4729721
Total views : 5597950

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਵਿਚ ਕਿਸੇ ਤਰਾ੍ਹ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਨਗਰ ਸੁਧਾਰ ਟਰੱਸਟ ਦੇ ਕੰਮਾਂ ਵਿਚ ਪਾਰਦਰਸ਼ਤਾ ਲਿਆਂਦੀ ਜਾਵੇਗੀ।  ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਸ: ਇੰਦਰਬੀਰ ਸਿੰਘ ਨਿੱਝਰ ਦੇ ਓ.ਐਸ.ਡੀ  ਸ: ਮਨਪ੍ਰੀਤ ਸਿੰਘ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਅਹੁੱਦਾ ਸੰਭਾਲਣ ਤੇ ਸ਼੍ਰੀ ਅਸੋਕ ਤਲਵਾੜ ਨੂੰ ਕੈਬਿਟਨ ਮੰਤਰੀ ਸ: ਨਿੱਝਰ ਦਾ ਸੰਦੇਸ ਦਿੰਦਿਆਂ ਦੱਸਿਆ ਕਿ ਕੈਬਿਨਟ ਮੰਤਰੀ ਸ: ਨਿੱਝਰ ਕੈਬਿਨਟ ਦੀ ਮੀਟਿੰਗ ਹੋਣ ਕਰਕੇ ਨਹੀ ਆ ਸਕੇ।

ਡਾ: ਨਿੱਝਰ ਦੀ ਅਗਵਾਈ ‘ਚ ਸ਼ਹਿਰ ਦਾ ਬਹੁਪੱਖੀ ਵਿਕਾਸ ਕਰਨਗੇ ਅਸ਼ੋਕ ਤਲਵਾੜ

ਉਨ੍ਹਾਂ ਕਿਹਾ ਕਿ ਕੈਬਿਨਟ ਮੰਤਰੀ ਸ: ਨਿੱਝਰ ਨੇ ਆਪਣਾ ਵਧਾਈ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਨਵੇ ਚੇਅਰਮੈਨ ਦੇ ਬਣਨ ਨਾਲ ਟਰੱਸਟ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਗੁਰੂ ਦੀ ਨਗਰੀ ਦੇ ਸੁੰਦਰੀਕਰਣ ਵਿਚ ਆਪਣਾ ਯੋਗਦਾਨ ਪਾਈਏ।ਕੈਬਿਨਟ ਮੰਤਰੀ ਸ: ਨਿੱਝਰ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ  ਨਵੇ ਚੇਅਰਮੈਨ ਦੀ ਅਗਵਾਈ ਹੇਠ ਵਿਕਾਸ ਦੀਆਂ ਨਵੀਆਂ  ਬੁਲੰਦੀਆਂ ਹਾਸਲ ਕਰੇਗਾ ਅਤੇ ਸ਼ਹਿਰ ਦੀ ਦਿੱਖ ਇਕ ਨਵਾਂ ਰੂਪ ਪ੍ਰਦਾਨ ਕਰੇਗਾ।ਇਸ ਸਮੇ ਵਧਾਇਕ ਡਾ: ਜਸਬੀਰ ਸਿੰਘ ਸੰਧੂ ਵੀ ਹਾਜਰ ਸਨ।

Share this News