





Total views : 5597782








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਨੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸ੍ਰੀ ਪ੍ਰਭਜੋਤ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਪਰ ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ. ਸੁਸ਼ੀਲ ਕੁਮਾਰ ਇੰਚਾਰਜ਼ ਪੁਲਿਸ ਚੌਕੀ ਵਿਜੇ ਨਗਰ ਸਮੇਤ ਪੁਲਿਸ ਪਾਰਟੀ ਵੱਲੋ ਗਸਤ ਦੇ ਸਬੰਧ ਵਿੱਚ ਮਜੀਠਾ ਰੋਡ ਬਾਈਪਾਸ ਤੋਂ ਮਜੀਠਾ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਇਕ ਰੂਪ ਐਵੀਨਿਊ ਮੋੜ ਕੋਲ ਪੁੱਜੀ ਤਾਂ ਇਕ ਰੂਪ ਐਵੀਨਿਊ ਦੀ ਗਲੀ ਦੇ ਅੰਦਰੋਂ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰੀ ਪੀ.ਬੀ 89- 7796 ਮਾਰਕਾ ਸਵਿਫਟ ਮੇਨ ਸੜਕ ਤੇ ਚੜਨ ਲੱਗੀ।
ਜਿਸ ਨੂੰ ਐਸ.ਆਈ ਸੁਸ਼ੀਲ ਕੁਮਾਰ ਨੇ ਟਾਰਚ ਨਾਲ ਰੋਕਨ ਦਾ ਇਸ਼ਾਰਾ ਕੀਤਾ ਤਾਂ ਕਾਰ ਵਿੱਚੋਂ 02 ਮੋਨੇ ਨੋਜਵਾਨ ਕਾਰ ਦੀਆਂ ਬਾਰੀਆ ਖੋਲ ਕੇ ਪਿੱਛੇ ਗਲ਼ੀ ਵੱਲ ਨੂੰ ਦੋੜ ਪਏ। ਜਿਨ੍ਹਾਂ ਨੂੰ ਐਸ.ਆਈ ਸੁਸੀਲ ਕੁਮਾਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿੰਨਾ ਵਿੱਚੋ ਇਕ ਨੇ ਜਗਜੀਤ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਪਿੰਡ ਹਰਸ਼ਾ ਛੀਨਾ, ਥਾਣਾ ਰਾਜਾਸਾਂਸੀ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਦੂਸਰੇ ਨੇ ਸੰਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਜੋਹਲ ਕੇਸਾ ਸਿੰਘ, ਥਾਣਾ ਝੰਡੇਰ, ਜਿਲ੍ਹਾਂ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਗ੍ਰਿਫਤਾਰ ਦੋਸ਼ੀਆਂ ਪਾਸੋ 01 ਕਿਲੋ 500 ਗ੍ਰਾਮ ਅਫੀਮ, 01 ਕਾਰ ਸਵਿਫਟ ਬ੍ਰਾਮਦ ਕੀਤੀ ਗਈ।