Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਕਿਹਾ ਕਿ ਅਸੀਂ ਹਿੰਦੁਸਤਾਨੀ ਹਾਂ ਤੇ ਭਾਰਤ ਨੂੰ ਪਿਆਰ ਕਰਦੇ ਹਾਂ, ਸਾਡਿਆ ਲੀਡਰਾਂ ਨੇ ਸ਼ਹਾਦਤਾਂ ਕੁਰਬਾਨੀਆਂ ਦੇ ਕਿ ਹਿੰਦੁਸਤਾਨ ਨੂੰ ਆਜਾਦ ਕਰਵਾਇਆ ਹੈ, ਇਹ ਸਾਡੀ ਸਰਜ਼ਮੀਂ ਹੈ। ਜੇਕਰ ਕੋਈ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਕਾਂਗਰਸ 100% ਉਸ ਦੇ ਖਿਲਾਫ ਖੜ੍ਹ ਕੇ ਲੜਦੀ ਨਜ਼ਰ ਆਵੇਗੀ। ਖਾਲਿਸਤਾਨ ਪੱਖੀ ਭਗੌੜੇ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ ਇਸ ਬਾਰੇ ਆਪਣੀ ਨਿੱਜੀ ਰਾਏ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ‘ਤੇ ਕੋਈ ਦੋਸ਼ ਹੈ ਤਾਂ ਉਸ ਨੂੰ ਕਾਨੂੰਨ ‘ਤੇ ਭਰੋਸਾ ਰੱਖਦੇ ਹੋਏ ਆਤਮ ਸਮਰਪਣ ਕਰਨਾ ਚਾਹੀਦਾ ਹੈ, ਉਨ੍ਹਾਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਧਾਰਮਿਕ ਸੰਸਥਾਵਾਂ ਦੀ ਗੱਲ ਕਰਦਿਆਂ ਕਿਹਾ ਇਸ ਵਿੱਚ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ।ਅੰਮ੍ਰਿਤਪਾਲ ਅਦਾਲਤ ਅੱਗੇ ਪੇਸ ਹੋ ਕਿ ਆਪਣਾ ਭਰੋਸਾ ਰੱਖੇ ਜੋ ਵੀ ਹੋਵੇਗਾ ਠੀਕ ਹੋਵੇਗਾ। ਸਾਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ।
ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਹਾਲ ਹੀ ‘ਚ ਜੋ ਕੁਝ ਵੀ ਵਾਪਰਿਆ ਹੈ, ਉਹ ਇਕ ਸਕ੍ਰਿਪਟਿਡ ਫਿਲਮੀ ਕਹਾਣੀ ਵਾਂਗ ਹੈ। ਪਹਿਲਾਂ ਪੰਜਾਬ ਵਿਚ ਅਜਿਹਾ ਮਾਹੌਲ ਬਣਾਇਆ ਗਿਆ ਤੇ ਫਿਰ ਇਹ ਸਾਰਾ ਘਟਨਾਕ੍ਰਮ ਕੀਤਾ ਗਿਆ। ਇਸ ਨੂੰ ਏਜੰਸੀਆਂ ਵੱਲੋਂ ਸਪੱਸ਼ਟ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਸੀ। ਜਿਸ ਤਰ੍ਹਾਂ ਕਹਾਣੀ ਦੀ ਰਚਨਾ ਕੀਤੀ ਗਈ ਹੈ, ਉਹ ਸਭ ਦੇ ਸਾਹਮਣੇ ਹੈ।
ਕੇਂਦਰ ਦੀ ਭਾਜਪਾ ਸਰਕਾਰ,ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਲੋਕਾਂ ਦਾ ਇਨ੍ਹਾਂ ਸਰਕਾਰਾਂ ਤੋਂ ਮੋਹ ਭੰਗ ਹੋ ਚੁੱਕਾ ਹੈ ਨਵਜੋਤ ਸਿੰਘ ਸਿੱਧੂ ਦੇ ਕੱਲ ਰਿਹਾਅ ਹੋਣ ਬਾਰੇ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਲੀਡਰ ਬਾਹਰ ਆ ਰਿਹਾ ਪਰ ਮੈਂ ਸਵਾਗਤ ਲਈ ਨਹੀਂ ਜਾਊਂਗਾ ਮੇਰੀ ਟੀਮ ਦੇ ਮੈਂਬਰ ਜਰੂਰ ਜਾਣਗੇ ਮੈਨੂੰ ਪਾਰਟੀ ਦੇ ਹੋਰ ਰੁਝੇਵੇਂ ਹਨ, ਪਰ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਦੱਬੀ ਆਵਾਜ਼ ਵਿੱਚ ਪੱਤਰਕਾਰਾਂ ਨੂੰ ਜਵਾਬ ਦਿੱਤਾ ਹੈ ਹਾਲੇ ਵੀ ਇੰਝ ਲੱਗਦਾ ਹੈ ਪੰਜਾਬ ਵਿੱਚ ਕਾਂਗਰਸ ਪਾਰਟੀ ਦੋ ਫਾੜ ਹੈ।ਇਸ ਮੌਕੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਉਪ ਮੁੱਖ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ, ਹਰਪ੍ਰਤਾਪ ਸਿੰਘ ਅਜਨਾਲਾ, ਅਸ਼ਵਨੀ ਕੁਮਾਰ ਪੱਪੂ, ਦਿਨੇਸ ਬੱਸੀ, ਸੰਤੋਖ ਸਿੰਘ ਭਲਾਈਪੁਰ, ਸੁਖਵਿੰਦਰ ਸਿੰਘ ਡੈਨੀ, ਵਰਿੰਦਰ ਸਿੰਘ ਭਾੜਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਭਗਵੰਤ ਪਾਲ ਸਿੰਘ ਸੱਚਰ, ਜੁਗਲ ਕਿਸ਼ੋਰ ਸ਼ਰਮਾ, ਸੰਦੀਪ ਸਿੰਘ ਸੰਧੂ, ਲੀਲਾ ਵਰਮਾ, ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਆਦਿ ਹਾਜਰ ਸਨ।