ਆਮ ਆਦਮੀ ਪਾਰਟੀ ਵੱਲੋਂ ਅੰਬੇਦਕਰ ਦਿਵਸ 14 ਨੂੰ ਆਰਟ ਗੈਲਰੀ ਵਿੱਚ ਮਨਾਇਆ ਜਾਵੇਗਾ – ਚੇਅਰਮੈਨ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

-ਆਮ ਆਦਮੀ ਪਾਰਟੀ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ 14 ਅਪ੍ਰੈਲ 2023 ਨੂੰ ਆਰਟ ਗੈਲਰੀ ਅੰਮ੍ਰਿਤਸਰ ਵਿੱਚ ਮਨਾਇਆ ਜਾਵੇਗਾ। ਅੱਜ ਇਸ ਸਬੰਧ ਵਿੱਚ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਚੇਅਰਮੈਨ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜਿਲ੍ਹੇ ਦੇ ਸਾਰੇ ਵਿਧਾਇਕ ਸਾਹਿਬਾਨ, ਕੈਬਨਿਟ ਮੰਤਰੀ ਅਤੇ ਸਮੁੱਚੀ ਲੀਡਰਸ਼ਿਪ ਸ਼ਾਮਿਲ ਹੋਵੇਗੀ। ਉਨ੍ਹਾਂ ਪਾਰਟੀ ਦੇ ਸਾਰੇ ਵਿੰਗਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

ਇਸ ਮੌਕੇ ਸੰਬੋਧਨ ਕਰਦੇ ਸ੍ਰੀ ਰਵਿੰਦਰ ਹੰਸ ਕੁਆਰਡੀਨੇਟਰ ਐਸ ਸੀ ਵਿੰਗ ਅੰਮ੍ਰਿਤਸਰ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਸਮਾਜ ਨੂੰ ਉੱਚਾ ਚੁੱਕਣ ਵਿੱਚ ਵੱਡੀ ਦੇਣ ਹੈ ਅਤੇ ਉਹ ਭਾਰਤ ਦੇਸ਼ ਦੇ ਉਹ ਨਿਰਮਾਤਾ ਹਨ, ਜਿੰਨਾ ਦੇ ਯੋਗਦਾਨ ਨੂੰ ਕਦੇ ਅੱਖੋਂ  ਓਹਲੇ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਇਕਬਾਲ ਸਿੰਘ ਭੁੱਲਰ, ਅਨਮੋਲ ਸਿੰਘ ਛਾਪਾ, ਸੁਖਬੀਰ ਕੌਰ ਪ੍ਰਧਾਨ ਮਹਿਲਾ ਵਿੰਗ ਅਤੇ ਹੋਰ ਆਗੂ ਵੀ ਹਾਜ਼ਰ ਸਨ।

Share this News