Total views : 5506907
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਅੰਤਰਗਤ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ, ਆਈ.ਏ.ਐੱਸ ਅਤੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਦੇ ਨਿਰਦੇਸ਼ਾਂ ਹੇਠ ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਦੀ ਅਗਵਾਈ ਨਾਲ ਅਤੇ ਪਿੰ. ਡਾ. ਪੁਸ਼ਪਿੰਦਰ ਵਾਲੀਆ ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੇਨ ਦੇ ਸਹਿਯੋਗ ਨਾਲ ਵਿਸ਼ਵ ਰੰਗ-ਮੰਚ ਦਿਵਸ ਉਤਸਵ ਸਫ਼ਲਤਾਪੂਰਵਕ ਮਨਾਇਆ ਗਿਆ। ਇਸ ਦੀ ਲੜੀ ਤਹਿਤ ਭਾਸ਼ਾ ਵਿਭਾਗ, ਪੰਜਾਬ ਦੇ ਸਥਾਨਕ ਦਫ਼ਤਰ ਵੱਲੋਂ ਸਾਈਂ ਕਰੀਏਸ਼ਨਜ਼ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਲਜੀਤ ਕੌਰ ਰੰਧਾਵਾ ਦੇ ਲੇਖਾਂ ਅਤੇ ਨਾਮੀ ਫ਼ਿਲਮੀ ਅਦਾਕਾਰ ਗੁਰਿੰਦਰ ਮਕਨਾ ਦੇ ਨਾਟਕੀਕਰਨ ਤੇ ਸਰਪ੍ਰਸਤੀ ਹੇਠ ਪਰਮਜੀਤ ਮਕਨਾ ਦੀ ਨਿਰਦੇਸ਼ਨਾ ਨਾਲ ‘ਪੈਰਾਂ ਨੂੰ ਕਰਾਦੇ ਝਾਂਜਰਾਂ’ ਨਾਟਕ ਦੀ ਕਲਾਤਮਿਕ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਮੰਚ ਉਪਰ ਇਕੱਲੀ ਅਦਾਕਾਰਾ ਨਸ਼ੀਨ ਨੇ ਕਨੇਡਾ ਦੇ ਚਾਅ ਵਿਚ ਵਿਆਹ ਕਰਾਕੇ ਜਾਂਦੀਆਂ ਕੁੜੀਆਂ ਦੀ ਹਾਲਤ ਅਤੇ ਕਨੇਡਾ ਵਿਚਲੀਆਂ ਤਕਲੀਫਾਂ ਨੂੰ ਬਾਖ਼ੂਬੀ ਦਿਖਾਇਆ।
ਇਸ ਪੇਸ਼ਕਾਰੀ ਵਿੱਚ ਪੁਸ਼ਪ ਬਾਵਾ, ਅਗਮ ਅਗਾਧਿ ਸਿੰਘ,ਪਰਮਜੀਤ ਮਕਨਾ ਨੇ ਸਹਿਯੋਗੀ ਕਲਾਕਾਰ ਵਜੋਂ ਬਾਖ਼ੂਬੀ ਰੋਲ ਅਦਾ ਕੀਤਾ। ਸੰਗੀਤ ਸਿਰਜਨ ਮਕਨਾ ਨੇ ਸੰਜੋਇਆ ਤੇ ਨਿਭਾਇਆ। ਇਸਦੇ ਗੀਤ ਸੁਪਨੰਦਨਦੀਪ ਨੇ ਗਾਏ। ਮੰਚ ਅਤੇ ਟੀਮ ਮੇਨੇਜਰ ਅਤੇ ਕਲਾਕਾਰ ਪੁਸ਼ਪ ਬਾਵਾ ਦਾ ਰੋਲ ਵੀ ਕਾਬਿਲੇ ਤਾਰੀਫ਼ ਸੀ। ਅੰਤਰ-ਰਾਸ਼ਟਰੀ ਸਿੱਖਿਆ ਸ਼ਾਸਤਰੀ ਡਾ. ਰਮੇਸ਼ ਆਰਿਆ (ਵਾਇਸ ਪ੍ਰੈਜ਼ੀਡੈੱਟ, ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਦਿੱਲੀ) ਨੇ ਇਸ ਨਾਟ-ਉਤਸਵ ਦੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ, ਜਦੋਂ ਕਿ ਵਿਸ਼ਵ ਪ੍ਰਸਿੱਧ ਪੰਜਾਬੀ ਫ਼ਿਲਮ ਤੇ ਰੰਗ-ਮੰਚੀ ਅਦਾਕਰਾਸ ਜਤਿੰਦਰ ਕੌਰ, ਯੂ.ਕੇ. ਤੋਂ ਵਿਦਵਾਨ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (’ਅੰਮ੍ਰਿਤਸਰ ਵੱਲ ਜਾਂਦੇ ਰਾਹੀਓ’ ਦੇ ਰਚੇਤਾ) ਨੇ ਇਸ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵੱਲੋਂ ਕੀਤੀ ਗਈ। ਨਾਟ-ਉਤਸਵ ਦੇ ਅੰਤ ਵਿੱਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ/ਸਾਹਿਤਕਾਰਾਂ ਅਤੇ ਪੂਰੀ ਨਾਟ-ਕਲਾਕਾਰ ਮੰਡਲੀ ਦਾ ਲੋਈ, ਸਨਮਾਨ-ਪੱਤਰਾਂ, ਸਨਮਾਨ-ਨਿਸ਼ਾਨੀ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਨਿਰਮ ਜੋਸਨ, ਮਨਦੀਪ ਹੈਪੀ ਜੋਸਨ, ਰਾਜਬੀਰ ਕੌਰ ਗਰੇਵਾਲ, ਨਾਮੀ ਗੀਤਕਾਰ ਅਜੀਤ ਨਬੀਪੁਰ ਇੰਦਰਜੀਤ ਸਹਾਰਨ, ਰਵੀ ਸਹਿਗਲ, ਪੰਥਕ ਕਵੀ ਕੁਲਦੀਪ ਸਿੰਘ ਦਰਾਜ਼ਕੇ ਨੇ ਆਪਣੀਆਂ ਕਾਵਿਕ ਰਚਨਾਵਾਂ ਰਾਹੀਂ ਜ਼ਿੰਦਗੀ ਦੇ ਖ਼ੂਬਸੂਰਤ ਮੰਚ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸ਼ੈਲੀ ਜੱਗੀ,ਡਾ. ਪ੍ਰਿਅੰਕਾ ਬੱਸੀ, ਮੁਖੀ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਡਾ. ਅੰਤਰਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਪੀ.ਜੀ. ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਡਾ. ਰਾਣੀ, ਮੁਖੀ, ਪੀ.ਜੀ. ਵਿਭਾਗ ਪੰਜਾਬੀ, ਡਾ. ਅਨੀਤਾ ਨਰਿੰਦਰ (ਮੰਚ ਸੰਚਾਲਨ), ਹਿੰਦੀ ਵਿਭਾਗ, ਸ਼੍ਰੀਮਤੀ ਸਮਰਿਧੀ ਮਹਿਰਾ, ਹਰਜੀਤ ਸਿੰਘ ਸੀਨੀਅਰ ਸਹਾਇਕ, ਜਸਵੀਰ ਸਿੰਘ, ਵਿਨੋਦ ਕੁਮਾਰ, ਸ਼੍ਰੀਮਤੀ ਪੁਨੀਤ ਢਿੱਲੋਂ, ਸ਼੍ਰੀਮਤੀ ਮਹਿਕ ਅਰੋੜਾ, ਸ਼੍ਰੀਮਤੀ ਵ੍ਰਿਤੀ ਮਦਾਨ, ਸ਼੍ਰੀਮਤੀ ਮੀਨਲ ਚੰਗੋਤਰਾ, ਡਾ. ਰੇਣੂ ਵਸ਼ਿਸ਼ਟ, ਡਾ. ਸੁਨੀਤਾ, ਸ਼੍ਰੀ ਸੰਜੀਵ , ਸ਼੍ਰੀਮਤੀ ਚੀਨਾ ਗੁਪਤਾ, ਸ਼੍ਰੀਮਤੀ ਪ੍ਰਿਆ ਧਵਨ, ਡਾ.ਪਰਮਜੀਤ, ਸ਼੍ਰੀਮਤੀ ਕਿਰਨਦੀਪ ਕੌਰ, ਸ਼੍ਰੀ ਸਿਮਰਜੀਤ ਸਿੰਘ ਤੇ ਵਿਦਿਆਰਥੀ ਹਾਜ਼ਰ ਸਨ।