Total views : 5506777
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਵੱਲੋਂ ਅਪਣਾਈ ਗਈ ਰਣਨੀਤੀ ਤੇ ਆਪਣੀ ਪ੍ਰਤੀਕਿਿਰਆ ਜ਼ਾਹਿਰ ਕਰਦਿਆਂ ਸਰਬੱਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਸੂਬੇ ਦੇ ਸ਼ਾਂਤ ਤੇ ਖੁਸ਼ਗਵਾਰ ਮਾਹੌਲ ਨੂੰ ਲਾਬੰੂ ਲਾਉਣ ਤੇ ਤੁਲੀ ਹੋਈ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਬਹਾਨਾ ਬਣਾ ਕੇ ਕਈ ਬੇਕਸੂਰ ਨੌਜਵਾਨਾ ਨੂੰ ਮਾਨਸਿਕ ਤੇ ਸ਼ਰੀਰਿਕ ਤਸੀਹੇ ਦੇ ਕੇ ਰਾਜ ਤੋਂ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਡੱਕਣ ਦੀ ਕਾਰਵਾਈ ਤੋਂ ਸਾਫ ਤੇ ਸ਼ਪੱਸ਼ਟ ਹੈ ਕਿ ਦੋਵੇਂ ਸਰਕਾਰਾਂ ਸਿੱਖ ਨੌਜ਼ਵਾਨੀ ਦਾ ਘਾਣ ਕਰਨ ਤੁਲੀਆ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨੌਜ਼ਵਾਨਾਂ ਤੇ ਤਸ਼ੱਦਦ ਢਾਹ ਕੇ ਨੌਜ਼ਵਾਨਾ ਨੂੰ ਪਹਿਲਾਂ ਵਾਂਗ ਕੁਰਾਹੇ ਪੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸੈਂਕੜੇ ਨੌਜ਼ਵਾਨਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਸਮੱਰਥਕ ਦੱਸ ਕੇ ਤੇ ਉਨ੍ਹਾਂ ਨੂੰ ਇੱਧਰਲੀਆਂ ਉਧਰਲੀਆਂ ਜੇਲ੍ਹਾਂ ਵਿੱਚ ਢੱਕ ਕੇ ਸਮੁੱਚੇ ਸਿੱਖਾਂ ਤੇ ਸਿੱਖ ਕੌਮ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
ਸ਼ਹਿਰੀ ਤੇ ਪੇਂਡੂ ਖੇਤਰ ਦੇ ਲੋਕਾਂ ਦੀ ਜੀਵਨਸ਼ੈਲੀ ਨੂੰ ਕਟਿਹਰੇ ਵਿੱਚ ਖੜਾ ਕਰਨਾ ਹਿੰਦੁਸਤਾਨ ਦੇ ਕਿਸ ਕਾਨੂੰਨ ਦਾ ਹਿੱਸਾ: ਸਖੀਰਾ
ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਜ਼ੋ ਜਾਲ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਬੁਣੀ ਬੈਠੀ ਹੈ ਅਜਿਹੇ ਘਟੀਆ ਵਰਤਾਰੇ ਤਾਂ ਪੰਜਾਬ ਦੇ ਵਿੱਚ ਲੰਮਾ ਸਮਾਂ ਚੱਲੇ ਸਿੱਖ ਸੰਘਰਸ਼ ਦੌਰਾਨ ਵੀ ਨਹੀਂ ਵਰਤਾਏ ਗਏ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨਾ ਜਾਂ ਨਾ ਕਰਨਾ ਉਹ ਦੋਵਾਂ ਸਰਕਾਰਾਂ ਦਾ ਆਪਣਾ ਨਿੱਜੀ ਫੈਸਲਾ ਹੈ। ਪਰ ਇਸ ਘਟਨਾਕ੍ਰਮ ਦੇ ਨਾਮ ਤੇ ਪੰਜਾਬ ਦੀ ਜਨਤਾ ਨੂੰ ਮਜ਼ਬੂਰ ਤੇ ਲਾਚਾਰ ਬਣਾਉਣਾ ਇੱਕ ਕੋਝੀ ਚਾਲ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਬੀਤੇ 3 ਦਿਨਾਂ ਤੋਂ ਸਮੁੱਚੇ ਪੰਜਾਬ ਵਾਸੀਆਂ ਨੂੰ ਆਧੁਨਿਕ ਤਕਨੀਕ ਇੰਟਰਨੈਂਟ ਅਤੇ ਕਈ ਹੋਰ ਸੁਵਿਧਾਵਾਂ ਤੋਂ ਵਾਂਝਿਆ ਕਰਨ ਲਈ ਅਪਣਾਏ ਗਏ ਮਾਪਦੰਡ ਕਿਸੇ ਦੇ ਹਿੱਤ ਵਿੱਚ ਨਹੀਂ ਹਨ।
ਸਮੁੱਚੇ ਵਰਗਾਂ ਦੇ ਕਾਰਜਸ਼ੈਲੀ ਠੱਪ ਹੋ ਕੇ ਰਹਿ ਗਈ ਹੈ ਤੇ ਸੂਬੇ ਨੂੰ ਆਰਥਿਕ ਮੰਦਹਾਲੀ ਦੇ ਵਿੱਚ ਧਕੇਲ ਕੇ ਰੱਖ ਦਿੱਤਾ ਹੈ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਦੋਵਾਂ ਸਰਕਾਰਾਂ ਦੀ ਕਾਰਜਸ਼ੈਲੀ ਸ਼ੱਕ ਤੇ ਸਵਾਲਾ ਦੇ ਘੇਰੇ ਵਿੱਚ ਘਿਰੀ ਹੋਈ ਹੈ। ਜਦੋਂ ਕਿ ਇਲੈਕਟ੍ਰਾਨਿਕਸ ਪ੍ਰਿੰਟ ਤੇ ਸ਼ੋਸ਼ਲ ਮੀਡੀਆ ਤੇ ਦੋਹਰੇ ਮਾਪਦੰਡਾਂ ਵਾਲੀ ਬਿਆਨਬਾਜੀ ਕਰਕੇ ਦੋਵੇਂ ਸਰਕਾਰਾਂ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਕੀ ਸਾਬਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ਦੇ ਨਾਲ ਸੂਬਾ ਕਈ ਸਾਲ ਪੱਛੜ ਕੇ ਰਹਿ ਜਾਵੇਗਾ। ਜਿਸ ਦੀ ਭਰਪਾਈ ਕਰਨੀ ਬਹੁਤ ਔਖੀ ਹੋਵੇਗੀ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਹਿਮਾਇਤੀ ਦੱਸ ਕੇ ਸ਼ਹਿਰੀ ਤੇ ਪੇਂਡੂ ਖੇਤਰ ਦੇ ਲੋਕਾਂ ਦੀ ਜੀਵਨਸ਼ੈਲੀ ਨੂੰ ਕਟਿਹਰੇ ਵਿੱਚ ਖੜਾ ਕਰਨਾ ਹਿੰਦੁਸਤਾਨ ਦੇ ਕਿਸ ਕਾਨੂੰਨ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਸਰਕਾਰਾਂ ਦਾ ਪਲ ਪਲ ਤੇ ਬਦਲਵੀਂ ਬਿਆਨਬਾਜੀ ਕਰਨਾ ਕਈ ਤਰ੍ਹਾਂ ਦੇ ਸਵਾਲਾ ਨੂੰ ਜਨਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਇਹ ਸਾਰਾ ਕੁੱਝ ਜ਼ਿਆਦਾ ਦਿਨ ਤੱਕ ਝੱਲਣ ਵਾਲੀ ਨਹੀਂ ਹੈ। ਇਸ ਲਈ ਸਰਕਾਰਾਂ ਨੂੰ ਇਸ ਬਾਬਤ ਸਥਿਤੀ ਜਲਦ ਤੋਂ ਜਲਦ ਸ਼ਪੱਸ਼ਟ ਕਰਨੀ ਚਾਹੀਦੀ ਹੈ। ਇਹ ਸੱਭ ਧਿਰਾਂ ਦੇ ਹਿੱਤ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਵਰਗਾਂ ਦੀ ਜ਼ਿੰਦਗੀ ਰੁੱਕੀ ਹੋਈ ਹੈ। ਜ਼ੋ ਕਿ ਸਰਲ ਤੇ ਸੁਖਾਵੇਂ ਮਾਹੌਲ ਦੇ ਇੰਤਜਾਰ ਵਿੱਚ ਹੈ।