Total views : 5506987
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਨੂੰ ਹਿਰਾਸਤ ਚ ਲਏ ਜਾਣ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਰਕਾਰ ਜਾਣ ਬੁਝ ਕੇ ਪੰਜਾਬ ਨੂੰ ਬਲਦੀ ਅੱਗ ਵਿਚ ਧੱਕ ਰਹੀ ਹੈ। ਅੱਜ ਪਤਰਕਾਰਾਂ ਨਾਲ ਗ਼ੱਲ ਕਰਦਿਆਂ ਬਾਬਾ ਰਾਮ ਸਿੰਘ ਖ਼ਾਲਸਾ ਨੇ ਕਿਹਾ ਸਰਕਾਰ ਇਕ ਵਾਰ ਫਿਰ ਤੋ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ। ਪੰਜਾਬ ਨੇ ਪਹਿਲਾ ਵੀ ਲੰਮਾ ਸਮਾਂ ਸੰਤਾਪ ਝੱਲਿਆ ਹੈ, ਪੰਜਾਬ ਸਰਕਾਰ ਫਿਰ ਤੋਂ ਪੰਜਾਬ ਨੂੰ ਪੁਰਾਣੇ ਦਿਨਾਂ ਵੱਲ ਧਕ ਰਹੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ 9 ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੜ ਰਹੀ ਹੈ ਦੂਜੇ ਪਾਸੇ ਸਰਕਾਰ ਨੇ 112 ਹੋਰ ਸਿੰਘ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿਚ ਭੇਜ ਦਿੱਤੇ ਹਨ। ਭਾਈ ਅਮ੍ਰਿਤਪਾਲ ਸਿੰਘ ਦਾ ਜੇ ਕੋਈ ਕਸੂਰ ਸੀ ਤਾਂ ਉਸ ਕੋਲੋਂ ਪੁੱਛਿਆ ਜਾ ਸਕਦਾ ਸੀ ਇਸ ਤਰ੍ਹਾਂ ਵੱਡੀ ਗਿਣਤੀ ਚ ਪੁਲਿਸ ਫੋਰਸ ਲਗਾ ਕੇ ਹਿਰਾਸਤ ਵਿਚ ਲੈਣਾ ਬਿਲਕੁਲ ਗਲਤ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਦੁਨੀਆਂ ਭਰ ਅਦੇ ਸਿੱਖਾਂ ਦੇ ਮਨਾ ਵਿਚ ਗੁੱਸਾ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਸਿੱਖਾਂ ਨਾਲ ਧੱਕਾ ਕਰ ਰਹੀ ਹੈ। ਇਕ ਪਾਸੇ ਅੰਮ੍ਰਿਤਸਰ ਵਿਚ ਜੀ 20 ਚਲ ਰਿਹਾ ਹੈ ਦੂਜੇ ਪਾਸੇ ਸਿੱਖਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀਆਂ ਸ਼ਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਮ੍ਰਿਤਪਾਲ ਸਿੰਘ ਦਾ ਦੋਸ਼ ਇਹ ਹੈ ਕਿ ਉਹ ਨੋਜਵਾਨਾ ਨੂੰ ਨਸ਼ੇ ਛੁਡਾ ਕੇ ਅਮ੍ਰਿਤਧਾਰੀ ਬਣਾ ਰਿਹਾ ਹੈ, ਜੋ ਸਮੇ ਦੇ ਹਾਕਮਾਂ ਨੂੰ ਪਸੰਦ ਨਹੀ ਆਇਆ। ਉਨਾਂ ਕਿਹਾ ਕਿ ਇਸ ਮਾਮਲੇ ਤੇ ਪੰਥਕ ਆਗੂਆਂ ਦੀ ਚੁੱਪ ਵੀ ਰੜਕਦੀ ਹੈ। ਉਨਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨਾ ਦੇ ਸਾਥੀਆਂ ਨੂੰ ਤੁਰੰਤ ਰਿਹਾਅ ਕਰਕੇ ਸਿੱਖਾਂ ਨਾਲ ਸਦਭਾਵਨਾ ਵਾਲਾ ਵਤੀਰਾ ਅਪਣਾਇਆ ਜਾਵੇ। ਇਸ ਮੌਕੇ ਤੇ ਭਾਈ ਕਸ਼ਮੀਰ ਸਿੰਘ ਤੇ ਭਾਈ ਰਾਜਨਦੀਪ ਸਿੰਘ ਵੀ ਹਾਜਰ ਸਨ।