Total views : 5509522
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰੰਮ੍ਰਿਤਸਰ/ਜਸਕਰਨ ਸਿੰਘ
ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਯੂਥ ਰੈੱਡ ਕਰਾਸ ਸੋਸਾਇਟੀ, ਐਨ.ਐਸ.ਐਸ, ਐਨ.ਸੀ.ਸੀ. ਯੂਨਿਟਾਂ ਦੁਆਰਾ ਰਕਤਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਪੀ.ਐਸ. ਗਰੋਵਰ, ਮੈਨੇਜਿੰਗ ਡਾਇਰੈਕਟਰ, ਮੈਡੀਕੇਡ ਹਸਪਤਾਲ ਅਤੇ ਡਾ. ਐਚ.ਐਸ. ਨਾਗਪਾਲ, ਮੈਨੇਜਿੰਗ ਡਾਇਰੈਕਟਰ, ਹਰਤੇਜ ਹਸਪਤਾਲ, ਨੇ ਕੈਂਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਕਮਲਜੀਤ ਕੌਰ, ਅਸਿਟੈਂਟ ਪ੍ਰੋਫੈਸਰ, ਬਲੱਡ ਬੈਂਕ, ਗੁਰੂ ਨਾਨਕ ਦੇਵ ਹਸਪਤਾਲ, ਦੀ ਨਿਗਰਾਨੀ ਹੇਠ ਡਾਕਟਰਾਂ ਦੀ ਟੀਮ ਨੇ ਇਸ ਕੈਂਪ ਦਾ ਸੰਚਾਲਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਕਤਦਾਨ ਕਰਨਾ ਕਿਸੇ ਨੂੰ ਜ਼ਿੰਦਗੀ ਦੇਣਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਸਿੱਖਿਆ ਰਾਹੀਂ ਹਮਦਰਦੀ ਦੀ ਭਾਵਨਾ ਪੈਦਾ ਕਰਨਾ ਮਹੱਤਵਪੂਰਣ ਹੈ ਤਾਂ ਜੋ ਉਹ ਜ਼ਿੰਮੇਵਾਰ ਨਾਗਰਿਕ ਅਤੇ ਚੰਗੇ ਮਨੁੱਖ ਬਣ ਸਕਣ। ਉਹਨਾਂ ਦੱਸਿਆ ਕਿ ਰਕਤਦਾਨ ਕੈਂਪ ਕਾਲਜ ਦਾ ਇੱਕ ਸਾਲਾਨਾ ਸਮਾਗਮ ਹੈ। ਕਮਿਊਨੀਟੀ ਸੇਵਾ ਪ੍ਰੋਗਰਾਮ ਬੀ.ਬੀ.ਕੇ. ਡੀ.ਏ.ਵੀ. ਕਾਲਜ ਦਾ ਮਿਸ਼ਨ ਹੈ ਅਤੇ ਮਹੱਤਵਪੂਰਣ ਹਿੱਸਾ ਹੈ।
ਡਾ. ਪੀ.ਐਸ. ਗਰੋਵਰ ਅਤੇ ਡਾ. ਐਚ.ਐਸ. ਨਾਗਪਾਲ ਨੇ ਕਾਲਜ ਪ੍ਰਿੰਸੀਪਲ, ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਕੈਂਪ ਦੇ ਆਯੋਜਨ ਲਈ ਵਧਾਈ ਦਿੱਤੀ। ਕੈਂਪ ਦੌਰਾਨ ਰਕਤ ਦੇ ਕੁੱਲ 30 ਯੂਨਿਟ ਲਏ ਗਏ।ਸ਼੍ਰੀ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਨੇ ਵਿਦਿਆਰਥਣਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਪਰਉਪਕਾਰ ਦੀ ਭਾਵਨਾ ਲਈ ਉਹਨਾਂ ਦੀ ਸ਼ਲਾਘਾ ਕੀਤੀ।
ਡਾ. ਅਨੀਤਾ ਨਰੇਂਦਰ, ਡੀਨ, ਕਮੀਊਨੀਟੀ ਸਰਵਿਸਿਜ਼, ਡਾ. ਬੀਨੂੰ ਕਪੂਰ, ਕੋ-ਆਰਡੀਨੇਟਰ, ਰੈੱਡ ਕਰਾਸ ਯੂਨਿਟ, ਡਾ. ਸ਼ੈਲੀ ਜੱਗੀ, ਡੀਨ, ਮੀਡੀਆ ਐਂਡ ਪਬਲਿਕ ਲਾਈਜ਼ਨ ਸਹਿਤ ਸਟਾਫ ਦੇ ਹੋਰ ਮੈਂਬਰ ਵੀ ਇਸ ਮੌਕੇ ਮੌਜੂਦ ਸਨ।