ਗਨ ਕਲਚਰ ‘ਤੇ ਜਿਲ੍ਹਾ ਪ੍ਰਸ਼ਾਸਨ ਦਾ ਵੱਡਾ ਐਕਸ਼ਨ, 537 ਹਥਿਆਰਾਂ ਦੇ ਲਾਇਸੈਂਸ ਕੀਤੇ ਰੱਦ

4677020
Total views : 5509522

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊੋਰੋ 

ਗਨ ਕਲਚਰ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਨੇ ਸਖਤੀ ਕਰ ਦਿੱਤੀ ਹੈ। ਆਪਣੀ ਝੂਠੀ ਸ਼ਾਨ ਲਈ ਹਥਿਆਰਾਂ ਦੇ ਲਾਇਸੈਂਸ ਲੈ ਕੇ ਪ੍ਰਦਰਸ਼ਨ ਕਰਨ ਵਾਲਿਆਂ ਦੇ 538 ਆਰਮਸ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

538 ਵਿੱਚੋਂ 362 ਆਰਮਸ ਲਾਇਸੈਂਸ ਨਵੀਨੀਕਰਨ ਪ੍ਰਕਿਰਿਆ ਦੌਰਾਨ ਨੈਗੇਟਿਵ ਪੁਲਿਸ ਰਿਪੋਰਟ ‘ਤੇ ਰਦ ਕੀਤੇ ਗਏ ਹਨ, ਜਦਕਿ ਬਾਕੀ 176 ਲਾਇਸੈਂਸ ਵੱਖ-ਵੱਖ ਕਾਰਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਰੱਦ ਕੀਤੇ ਹਨ।

ਆਰਮਸ ਲਾਇਸੈਂਸ ਨੂੰ ਲੈ ਕੇ ਸਖਤੀ ਕਰਦੇ ਹੋਏ ਡਿਪਟੀ ਕਮਿਸ਼ਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ।ਜ਼ਿਲ੍ਹੇ ਵਿੱਚ ਕਈ ਆਰਮਸ ਲਾਇਸੈਂਸ ਅਜਿਹੇ ਸਨ ਜਿਨ੍ਹਾਂ ਦੇ ਧਾਰਕ ਖੁਦ ਵਿਦੇਸ਼ ਵਿੱਚ ਸਨ ਅਤੇ ਉਨ੍ਹਾਂ ਦੇ ਹਥਿਆਰ ਨੂੰ ਕੋਈ ਹੋਰ ਇਸਤੇਮਾਲ ਕਰ ਰਿਹਾ ਸੀ। ਪੁਲਿਸ ਵੈਰੀਫਿਕੇਸ਼ਨ ਵਿੱਚ ਅਜਿਹੇ ਵੀ ਮਾਮਲੇ ਸਾਹਮਣੇ ਆਏ ਕਿ ਜਿਸ ਬੰਦੇ ਦੇ ਨਾਂ ‘ਤੇ ਹਥਿਆਰ ਬਣਿਆ ਸੀ ਉਹ ਮਰ ਚੱਕਾ ਹੈ ਅਤੇ ਉਸ ਦੇ ਲਾਇਸੈਂਸੀ ਹਥਿਆਰ ਨੂੰ ਕੋਈ ਹੋਰ ਵਰਤ ਰਿਹਾ ਹੈ।

 ਡੀਸੀ ਨੇ ਕਿਹਾ ਕਿ ਸਰਕਾਰ ਦੇ ਹੁਕਮ ‘ਤੇ ਆਰਮਸ ਲਾਇਸੈਂਸਾਂ ਦੀ ਸਮੀਖਿਆ ਕੀਤੀ ਗਈ ਸੀ, ਜਿਸ ਮਗਰੋਂ ਇਨ੍ਹਾਂ ਲਾਇਸੈਂਸਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।

 

Share this News