Total views : 5509751
Total views : 5509751
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ/ਬੱਬੂ ਬੰਡਾਲਾ
ਰੇਲਵੇ ਸਟੇਸ਼ਨ ਟਾਂਗਰਾ ’ਤੇ ਰੇਲ ਗੱਡੀ ਅੱਗੇ ਆਉਣ ਨਾਲ ਮਾਂ-ਪੁੱਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜੀ. ਆਰ. ਪੀ. ਰੇਲਵੇ ਪੁਲਿਸ ਟਾਂਗਰਾ ਦੇ ਏ. ਐੱਸ. ਆਈ. ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੀ ਦਾਦਰ ਐਕਸਪ੍ਰੈਸ ਗੱਡੀ ਅੱਗੇ ਆਉਣ ਨਾਲ ਮਾਂ ਪੁੱਤ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਹਿਚਾਣ ਬਿੰਦਰਜੀਤ ਕੌਰ ਪਤਨੀ ਸੁਖਦੇਵ ਸਿੰਘ ਉਮਰ 34 ਸਾਲ , ਪੁੱਤਰ ਰੋਬਨਜੀਤ ਸਿੰਘ ਉਮਰ 10 ਸਾਲ ਵਾਸੀ ਪਿੰਡ ਮੁਛਲ ਅੰਮ੍ਰਿਤਸਰ ਵਜੋਂ ਹੋਈ ਹੈ । ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਕਰਕੇ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ।