ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫਿਕ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਤਾਇਨਾਤ ਕੀਤੇ ਹੋਰ 550 ਟਰੈਫਿਕ ਕਰਮਚਾਰੀ

4677288
Total views : 5510062

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਸ਼ਹਿਰ ਵਿੱਚ ਆਮ ਪਬਲਿਕ ਨੂੰ ਟਰੈਫਿਕ ਦੀ ਸਮੱਸਿਆ ਤੇ ਪੱਕੇ ਤੌਰ ਤੇ ਨਿਜਾਤ ਦਿਵਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆਂ ਡੀ.ਸੀ.ਪੀ ਲਾਅ ਐਡ ਆਰਡਰ ਸ: ਪ੍ਰਮਿੰਦਰ ਸਿੰਘ ਭੰਡਾਲ ਨੇ ਬੀ.ਐਨ.ਈ ਨੂੰ ਦੱਸਿਆ ਕਿ ਜਿਸਤੇ ਤਹਿਤ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਸਟਾਫ ਵਿੱਚ 550 ਕਰਮਚਾਰੀਆਂ ਨੂੰ  ਹੋਰ ਤਾਇਨਾਤ ਕੀਤਾ ਗਿਆ ਹੈ।

ਸ੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ. ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਨਿਗਰਾਨੀ ਹੇਠ 4 ਏ.ਸੀ.ਪੀਜ਼ ਅਤੇ 6 ਇੰਸਪੈਕਟਰ ਨੂੰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਵਿੱਚ ਵੰਡ ਕੇ ਏ.ਸੀ.ਪੀ. ਦੀ ਨਿਗਰਾਨੀ ਹੇਠ 02 ਇੰਸਪੈਕਟਰ ਸਮੇਤ 150 ਟਰੈਫਿਕ ਕਰਮਚਾਰੀਆਂ ਨੂੰ ਵੰਡਿਆ ਗਿਆ ਹੈ। ਇਹ ਕਰਮਚਾਰੀ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਪਰ ਟਰੈਫਿਕ ਨੂੰ ਸੁਚਾਰੂ ਤੇ ਨਿਰਵਿਘਨ ਚਲਾਉਗੇ।

ਇਸਤੋ, ਇਲਾਵਾ 80 ਮੋਟਰਸਾਈਕਲਾਂ ਪਰ 160 ਕਰਮਚਾਰੀਆਂ ਨੂੰ ਤਾਇਨਾਤ ਕਰਕੇ ਚਲਾਣ ਬੁੱਕਾਂ ਦਿੱਤੀਆਂ ਗਈਆਂ ਹਨ ਜੋ ਇਹਨਾਂ ਕਰਮਚਾਰੀਆਂ ਵੱਲੋ ਟਰੈਫਿਕ ਨਿਯਮਾਂ ਦੀ ਉਲੰਘਣਾ ਜਿਵੇ ਕਾਰਾ ਤੇ ਕਾਲੀ ਫਿਲਮਾਂ ਲਗਾਉਣ ਵਾਲੇ, ਬਿਨਾਂ ਪੈਟਰਨ ਤੋ ਨੰਬਰ ਪਲੇਟਾਂ, ਰੈਸ਼ ਡਰਾਈਵਿੰਗ, ਲਾਲ ਬੱਤੀ ਜੰਪ, ਟੂ-ਵਹੀਲਰਾਂ ਤੇ ਟ੍ਰੀਪਲ ਰਾਈਡਿੰਗ, ਬਿਨਾਂ ਹੈਲਮੈਟ, ਬੁਲਟ ਮੋਟਰਸਾਈਕਲਾਂ ਦੇ ਸਾਈਲੰਸਰਾਂ ਵਿੱਚ ਫੇਰਬਦਲ ਕਰਕੇ ਪਟਾਕੇ ਮਾਰਨੇ ਆਦਿ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕਰਨਗੇ।

ਟਰੈਫਿਕ ਪੁਲਿਸ, ਅੰਮ੍ਰਿਤਸਰ ਵੱਲੋ ਮਿਤੀ 16-03-2023 ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਬਲੈਕ ਫਿਲਮਾਂ ਦੇ 65 ਚਲਾਣ, ਬਿਨਾ ਨੰਬਰ ਪਲੇਟਾਂ ਦੇ 40, ਟਰੀਪਲ ਰਾਈਡਿੰਗ ਦੇ 82 ਅਤੇ ਮੋਟਰਸਾਈਕਲ ਦੇ ਪਟਾਕਿਆ ਦੇ 18 ਚਲਾਣ ਕੀਤੇ ਗਏ ਹਨ।

ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਸੜਕੀ ਹਾਦਸਿਆ ਤੋ ਬਚਾਓ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਖਾਸਕਰ ਦੁਕਾਨਦਾਰ ਆਪਣੀ ਦੁਕਾਨ ਦਾ ਸਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਤਾਂ ਜੋ ਟਰੈਫਿਕ ਜਾਮ ਤੋ ਨਿਜਾਂਤ ਮਿਲ ਸਕੇ।

ਪੀ.ਸੀ.ਆਰ ਦੀਆਂ 28 ਆਰਟੀਗਾਂ ਗੱਡੀਆਂ ਅਤੇ QRT 10 ਗੱਡੀਆਂ ਸ਼ਹਿਰ ਅੰਦਰ ਤੇ ਬਾਹਰਵਾਰ ਦੇ ਬਾਈਪਾਸ ਰਸਤਿਆ ਤੇ 24 ਘੰਟੇ ਤਾਇਨਾਤ ਕਰਾਇਮ ਨੂੰ ਕੰਟਰੋਲ ਕਰਨ ਲਈ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਅੰਦਰ ਤੇ ਬਾਹਰ ਆਉਣ ਜਾਣ ਵਾਲੇ ਬਾਈਪਾਸ ਤੇ ਏ.ਸੀ.ਪੀ ਸਪੈਸ਼ਲ ਕਰਾਇਮ,ਅੰਮ੍ਰਿਤਸਰ ਸ੍ਰੀ ਲਖਵਿੰਦਰ ਸਿੰਘ ਕਲੇਰ ਦੀ ਨਿਗਰਾਨੀ ਹੇਠ, 28 ਪੀ.ਸੀ.ਆਰ ਦੀਆਂ 28 ਆਰਟੀਗਾਂ ਗੱਡੀਆਂ ਅਤੇ QRT 10 ਗੱਡੀਆਂ ਤੇ ਤਾਇਨਾਤ ਜਵਾਨਾਂ ਨੂੰ ਆਧੁਨਿਕ ਵੈਪਨ ਦੇ ਕੇ ਸਿਫਟ ਵਾਈਜ਼ 24 ਘੰਟੇ ਲਈ ਤਾਇਨਾਤ ਕੀਤਾ ਗਿਆ ਹੈ।

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਜਵਾਨਾਂ ਨੂੰ ਸਪੈਸ਼ਲ ਟਰੈਨਿੰਗ ਦੇ ਕੇ SWAT Teams (Black Commandos) ਵਿੱਚ 45 ਜਵਾਨਾਂ ਨੂੰ ਅਧੁਨਿਕ ਹਥਿਆਰਾ ਨਾਲ ਤਾਇਨਾਤ ਕੀਤਾ ਗਿਆ ਹੈ। ਇਹ ਜਵਾਨ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਮੇਤ ਤੁਰੰਤ

Share this News