Total views : 5510060
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭੋਗ ‘ਤੇ ਵਿਸ਼ੇਸ:-
ਸਰਦਾਰਨੀ ਜਸਪ੍ਰੀਤ ਕੌਰ ਸੰਧੂ ਦਾ ਜਨਮ 13 ਜਨਵਰੀ 1980 ਵਿਚ ਪਿਤਾ ਕੁਲਦੀਪ ਸਿੰਘ ਤੇ ਮਾਤਾ ਸੁਰਿੰਦਰ ਦੇ ਗ੍ਰਹਿ ਪਿੰਡ ਮਹਿਮੂਦਪੁਰਾ ਨੇੜੇ ਮਾਨਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਨੇ ਮੁਢਲੀ ਪੜਾਈ ਟਪਿਆਲਾ ਤੋ ਕਰਨ ਉਪਰੰਤ ਉਚੇਰੀ ਵਿੱਦਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ MA,BEd ਕਰਨ ਉਪਰੰਤ ਸਿੱਖਿਆ ਮਹਿਕਮੇ ਦੇ ਵਿਚ ਟੀਚਿੰਗ ਫ਼ੈਲੋਜ਼ ਦੀ ਹੋਈ ਭਰਤੀ ਦੇ ਵਿੱਚ ਸੰਨ 2008 ਵਿੱਚ ਬਤੌਰ ੲੀ. ਟੀ. ਟੀ ਅਧਿਆਪਕ ਨਿਯੁਕਤ ਹੋਏ ਇਸ ਵਕਤ ਸਰਕਾਰੀ ਐਲੀਮੈਟਰੀ ਸਕੂਲ ਨੱਥੂਪੁਰਾ ਬਲਾਕ ਅੰਮ੍ਰਿਤਸਰ 4 ਵਿਖੇ ਬਤੌਰ ਈਟੀਟੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਸਨ ਸਨ।
ਆਪ ਜੀ ਦਾ ਵਿਆਹ 2003 ਵਿਚ ਈ.ਟੀ.ਟੀ ਅਧਿਆਪਕ ਸੁਖਜੀਤ ਸਿੰਘ ਸੰਧੂ ਪੁੱਤਰ ਸ: ਬਲਕਾਰ ਸਿੰਘ ਵਾਸੀ ਨੱਥੂਪੂਰਾ ਜਿਲਾਂ ਅੰਮ੍ਰਿਤਸਰ ਨਾਲ ਹੋਇਆ ਤੇ ਆਪ ਜੀ ਦੇ ਘਰ ਇੱਕ ਪੁੱਤਰੀ ਰਿਪਨਜੀਤ ਕੌਰ ਆਸਟ੍ਰੇਲੀਆ ਤੇ ਪੁੱਤਰ ਕੰਵਰਨੂਰ ਸਿੰਘ ਨੇ ਜਨਮ ਲਿਆ ਤੇ ਆਪ ਬਹੁਤ ਹੀ ਮਿਲਾਪੜੇ ਸੁਭਾਅ ਅਤੇ ਧਾਰਮਿਕ ਖਿਆਲਾਂ ਵਾਲੀ ਸ਼ਖਸੀਅਤ ਸਨ ਤੇ ਰੋਜਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂਦੁਆਰਾ ਸਾਹਿਬ ਜਾਣਾ ਤੇ ਨਿਤਨੇਮ ਕਰਨਾ ਉਨਾਂ ਦਾ ਨੇਮ ਸੀ ਆਪ ਹਮੇਸ਼ਾ ਗਰੀਬਾ ਤੇ ਲੋੜਵੰਦਾ ਦੀ ਸਹਾਇਤਾ ਲਈ ਹਾਜਰ ਰਹਿੰਦੇ ਸਨ।ਆਪ ਨੇ ਆਪਣੇ ਬੱਚਿਆ ਨੂੰ ਉੱਚ ਵਿਦਿਆ ਹਾਸਲ ਕਰਵਾਈ ਤੇ ਆਪ ਵੱਲੋ ਮਿਲੇ ਚੰਗੇ ਸੰਸਕਾਰਾ ਤੇ ਯੋਗ ਅਗਵਾਈ ਸਦਕਾ ਆਪ ਜੀ ਦੀ ਪੁੱਤਰੀ ਰਿਪਨਜੀਤ ਕੌਰ ਆਸਟ੍ਰੇਲੀਆ ਵਿਚ ਸੈਟਲਡ ਹੈ।
ਆਪ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਇੱਕ ਸੂਤਰ ‘ਚ ਪਰੋ ਕੇ ਰੱਖਿਆ ਜਿਸ ਸਦਕਾ ਇਸ ਸਮੇ ਵੀ ਸਾਰਾ ਪਰਿਵਾਰ ਇਕੱਠਾ ਰਹਿ ਰਿਹਾ ਹੈ।
ਆਪ ਪਿਛਲੇ ਕਰੀਬ 7 ਸਾਲ ਤੋਂ ਕੈਸਰ ਵਰਗੀ ਭਿਆਨਕ ਬਿਮਾਰੀ ਦੀ ਗ੍ਰਿਫਤ ਵਿੱਚ ਆ ਗਏ ਤੇ ਜਿਸ ਦਾ ਪੀ.ਜੀ.ਆਈ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ ਸੀ ਤੇ ਬੀਤੇ ਦਿਨੀਂ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਖਰਚ ਕੇ ਭਰ ਜਵਾਨੀ ਵਿੱਚ ਹੀ ਆਪਣੇ ਪਰਵਾਰ ਨੂੰ ਰੋਂਦੇ ਵਿਲਕਦੇ ਛੱਡਕੇ ਇਸ ਫਾਨੀ ਸੰਸਾਰ ਤੋਂ ਸਦਾ ਲਈ ਕੂਚ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਰਦਾਰਨੀ ਜਸਪ੍ਰੀਤ ਕੌਰ ਸੰਧੂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਉਨਾਂ ਦੇ ਗ੍ਰਹਿ ਪਿੰਡ ਨੱਥੂਪੁਰਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਿਤੀ 16 ਮਾਰਚ 2023 ਦਿਨ ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ-ਗੁਰਨਾਮ ਸਿੰਘ ਲਾਲੀ