ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ ! 6 ਮੰਤਰੀਆਂ ਦੇ ਵਿਭਾਗ ਬਦਲੇ

4677287
Total views : 5510059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁੁਖਮਿੰਦਰ ਸਿੰਘ ‘ਗੰਡੀ ਵਿੰਡ’

ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 6 ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ ਹੈ। ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਮੁੱਖ ਮੰਤਰੀ ਭਗਵੰਤ ਮਾਨ, ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਦੇ ਨਾਂਅ ਹਨ।ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਵਿਭਾਗ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਾਪਸ ਲੈ ਲਿਆ ਗਿਆ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੋਵੇਗਾ। ਇਸ ਦੀ ਥਾਂ ਅਮਨ ਅਰੋੜਾ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਮਿਲ ਗਿਆ ਹੈ। ਅਰੋੜਾ ਕੋਲ ਹੁਣ ਚਾਰ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ। ਦੂਜੇ ਪਾਸੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਤੋਂ ਫੂਡ ਪ੍ਰੋਸੈਸਿੰਗ ਵਿਭਾਗ ਵਾਪਸ ਲੈ ਲਿਆ ਗਿਆ ਹੈ। ਹੁਣ ਇਹ ਵਿਭਾਗ ਲਾਲਜੀਤ ਸਿੰਘ ਭੁੱਲਰ ਕੋਲ ਹੋਵੇਗਾ। ਜਦਕਿ ਚੇਤਨ ਸਿੰਘ ਚੌੜਾਮਾਜਰਾ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਸ਼ਾਸਨਿਕ ਸੁਧਾਰਾਂ ਦਾ ਵਿਭਾਗ ਮੰਤਰੀ ਮੀਤ ਹੇਅਰ ਤੋਂ ਵਾਪਸ ਲੈ ਕੇ ਅਮਨ ਅਰੋੜਾ ਨੂੰ ਸੌਂਪ ਦਿੱਤਾ ਗਿਆ ਹੈ।

ਭਗਵੰਤ ਮਾਨ ਦੇ ਨਾਂ 10 ਵੱਡੇ ਵਿਭਾਗ ਆਏ ਹਨ ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ- ਸਾਧਾਰਨ ਪ੍ਰਸ਼ਾਸਨ ਵਿਭਾਗ, ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ, ਅਮਲਾ ਵਿਭਾਗ, ਜਾਗਰੂਕਤਾ ਵਿਭਾਗ, ਸਹਿਯੋਗ ਵਿਭਾਗ, ਉਦਯੋਗ ਤੇ ਵਣਜ ਵਿਭਾਗ ਜੇਲ੍ਹ ਵਿਭਾਗ, ਕਾਨੂੰਨੀ ਵਿਭਾਗ, ਸਿਵਲ ਹਵਾਬਾਜ਼ੀ ਵਿਭਾਗ ਤੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ

ਅਮਨ ਅਰੋੜਾ ਦੇ ਨਾਂ 4 ਵਿਭਾਗ ਆਏ ਹਨ ਜੋ ਇਸ ਤਰ੍ਹਾਂ ਹਨ-ਨਵੀਨ ਤੇ ਨਵੀਨੀਕਰਨ ਊਰਜਾ ਸੰਸਾਧਨ ਵਿਭਾਗ, ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ, ਸ਼ਾਸਨ ਸੁਧਾਰ ਤੇ ਸ਼ਿਕਾਇਤਾਂ ਨੂੰ ਦੂਰ ਕਰਨਾ ਵਿਭਾਗ, ਰੋਜ਼ਗਾਰ ਤੇ ਟ੍ਰੇਨਿੰਗ ਵਿਭਾਗ

ਗੁਰਮੀਤ ਸਿੰਘ ਮੀਤ ਹੇਅਰ ਦੇ ਨਾਂ ਵੀ 4 ਵਿਭਾਗ ਹਨ ਜਿਨ੍ਹਾਂ ਦੀ ਸੂਚੀ ਹੈ-ਜਲ ਸਰੋਤ ਵਿਭਾਗ, ਖਾਣਾਂ ਤੇ ਭੂ ਵਿਗਿਆਨ ਵਿਭਾਗ, ਤਕਨਾਲੋਜੀ ਤੇ ਵਾਤਾਵਰਣ ਵਿਭਾਗ ਖੇਡ ਤੇ ਯੁਵਕ ਸੇਵਾਵਾਂ ਵਿਭਾਗ।

ਲਾਲਜੀਤ ਸਿੰਘ ਭੁੱਲਰ-ਟਰਾਂਸਪੋਰਟ ਵਿਭਾਗ, ਪਸ਼ੂਪਾਲਣ ਤੇ ਡੇਅਰੀ ਵਿਕਾਸ ਵਿਭਾਗ ਤੇ ਫੂਡ ਪ੍ਰੋਸੈਸਿੰਗ ਵਿਭਾਗ

ਚੇਤਨ ਸਿੰਘ ਜੋੜਾਮਾਜਰਾ-ਰੱਖਿਆ ਸੇਵਾ ਕਲਿਆਣ ਵਿਭਾਗ, ਸੁਤੰਤਰਤਾ ਸੈਨਾਨੀ ਵਿਭਾਗ, ਬਾਗਬਾਨੀ ਵਿਭਾਗ ਤੇ ਸੂਚਨਾ ਤੇ ਜਨਸੰਪਰਕ ਵਿਭਾਗ

ਅਨਮੋਲ ਗਗਨ-ਸੈਲਾਨੀ ਤੇ ਸੱਭਿਆਚਾਰਕ ਮਾਮਲਾ ਵਿਭਾਗ, ਨਿਵੇਸ਼ ਪ੍ਰਮੋਸ਼ਨ ਵਿਭਾਗ,ਲੇਬਰ ਵਿਭਾਗ ਤੇ ਪ੍ਰਾਹੁਣਾਚਾਰੀ ਵਿਭਾਗ

 

 

Share this News