ਅੰਤਰਰਾਸ਼ਟਰੀ ਕਾਵਿ ਸੰਸਥਾ ‘ਮਹਿਲਾ ਕਾਵਿ ਮੰਚ’ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਪੰਜਾਬ ਰਾਜ ਸਲਾਨਾ ਸਮਾਗਮ

4677312
Total views : 5510117

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਅੰਤਰਰਾਸ਼ਟਰੀ ਕਾਵਿ ਸੰਸਥਾ ‘ਮਹਿਲਾ ਕਾਵਿ ਮੰਚ’ ਦਾ ਪੰਜਾਬ ਰਾਜ ਸਲਾਨਾ ਸਮਾਗਮ ‘ਮਹਿਲਾ ਕਾਵਿ ਮੰਚ’ ਦੀ ਜਲੰਧਰ ਇਕਾਈ ਵੱਲੋਂ ਕੰਨਿਆ ਮਹਾਵਿਦਿਆਲਿਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਮਹਿਲਾ ਕਾਵਿ ਮੰਚ ਦੇ ਸੰਸਥਾਪਕ ਸ੍ਰੀ ਨਰੇਸ਼ ‘ਨਾਜ਼’ ਦੀ ਰਹਿਨੁਮਾਈ ਵਿਚ ਅਤੇ ਮਕਾਮ ਟਰੱਸਟ ਦੇ ਪ੍ਰਧਾਨ ਸ੍ਰੀਮਤੀ ਨਿਯਤੀ ਗੁਪਤਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ।
ਇਸ ਮੌਕੇ ਸ੍ਰੀ ਹੇਮੰਤ ਗੁਪਤਾ ਟਰੱਸਟੀ ਅਤੇ ਗਲੋਬਲ ਸਲਾਹਕਾਰ ਮਕਾਮ ਅਤੇ ਸ਼੍ਰੀਮਤੀ ਮੋਨਿਕਾ ਠਾਕੁਰ ‘ਸੀਆ’ ਮੁੱਖ ਮਹਿਮਾਨ ਵਜੋਂ ਅਤੇ ਕੰਨਿਆ ਮਹਾਂ ਵਿਦਿਆਲਿਆ, ਜਲੰਧਰ ਦੇ ਪ੍ਰਿੰਸੀਪਲ ਪ੍ਰੋ.(ਡਾ.) ਅਤਿਮਾ ਸ਼ਰਮਾ ਦਿਵੇਦੀ ਅਤੇ ਸ਼੍ਰੀਮਤੀ ਕਿਰਨ ਗਰਗ ਰਾਸ਼ਟਰੀ ਉਪ-ਅਧਿਅਕਸ਼ (ਸੀਨੀਅਰ ਸਿਟੀਜ਼ਨ ਕਾਵਿ ਮੰਚ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਡਾ: ਵੀਨਾ ਵਿਜ ‘ਉਦਿਤ’ ਦੁਆਰਾ ਪੇਸ਼ ਕੀਤੀ ਗਈ ਸਰਸਵਤੀ ਵੰਦਨਾ ਨਾਲ ਹੋਈ | ਜੋਤੀ ਸ਼ਰਮਾ, ਅਮਿਤਾ ਅਗਰਵਾਲ ਅਤੇ ਨੀਰੂ ਗਰੋਵਰ ‘ਪਰਲ’ ਨੇ ਸ਼੍ਰੀ ਨਰੇਸ਼ ਨਾਜ਼ ਦੁਆਰਾ ਰਚਿਤ ਸੰਸਥਾ ਦੇ ਥੀਮ ਗੀਤ ਨੂੰ ਸੁਰੀਲੇ ਢੰਗ ਨਾਲ ਪੇਸ਼ ਕੀਤਾ।

ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਪਟਿਆਲਾ, ਫਾਜ਼ਿਲਕਾ, ਮਲੇਰਕੋਟਲਾ, ਬਰਨਾਲਾ, ਸੰਗਰੂਰ, ਬਠਿੰਡਾ, ਹੁਸ਼ਿਆਰਪੁਰ, ਫਤਿਹਗੜ੍ਹ, ਅਤੇ ਜਲੰਧਰ ਸਮੇਤ 12 ਇਕਾਈਆਂ ਦੇ 65 ਉੱਘੇ ਕਵੀਆਂ ਨੇ ਇਸ ਕਾਵਿ ਸੈਮੀਨਾਰ ਦਾ ਮਾਣ ਵਧਾਇਆ।

ਕੰਨਿਆ ਮਹਾਵਿਦਿਆਲਿਆ ਦੇ ਵਿਹੜੇ ਵਿੱਚ ਕਰਵਾਏ ਗਏ ਇਸ ਕਾਵਿ ਸੈਮੀਨਾਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਕਵਿੱਤਰੀਆਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿਸ਼ੇ ’ਤੇ ਆਧਾਰਿਤ ਆਪਣੀਆਂ ਬਿਹਤਰੀਨ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਔਰਤਾਂ ਦੀ ਮੌਜੂਦਾ ਸਥਿਤੀ, ਸਮੱਸਿਆਵਾਂ, ਨਾਰੀ ਸਸ਼ਕਤੀਕਰਨ ਤੋਂ ਇਲਾਵਾ ਕਈ ਵਿਸ਼ਿਆਂ ‘ਤੇ ਬਹੁਤ ਹੀ ਸੰਵੇਦਨਸ਼ੀਲ ਕਵਿਤਾਵਾਂ ਦੀ ਪੇਸ਼ਕਾਰੀ ਨੇ ਖ਼ੂਬਸੂਰਤ ਸਮਾਂ ਬੰਨ੍ਹਿਆ | ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀ ਨਰੇਸ਼ ਨਾਜ਼ ਜੀ ਦੁਆਰਾ ਪੇਸ਼ ਕੀਤੀ ਗਈ ਕਾਵਿ ਰਚਨਾ “ਬੇਟੀਆਂ ਹੋਤੀ ਬੜੀ ਪਿਆਰੀ ਹੈਂ , ਸਾਰੇ ਸੰਸਾਰ ਸ਼ੇ ਵੋ ਨਿਆਰੀ ਹੈਂ” ਨੇ ਪੂਰੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ!


ਇਸ ਰਾਜ ਪੱਧਰੀ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਸ਼੍ਰੀਮਤੀ ਸੀਮਾ ਜੈਨ ਪ੍ਰਧਾਨ ਜਲੰਧਰ ਯੂਨਿਟ ਦੇ ਸੁਹਿਰਦ ਯਤਨਾਂ ਸਦਕਾ ਸੰਭਵ ਹੋ ਸਕਿਆ। ਮਹਿਲਾ ਕਾਵਿ ਮੰਚ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ‘ਬੈਸਟ ਯੂਨਿਟ ਐਵਾਰਡ’ ਨਾਲ ਇਸ ਸਾਲ ਮਹਿਲਾ ਕਾਵਿ ਮੰਚ ਪੰਜਾਬ ਵੱਲੋਂ ਜਲੰਧਰ ਇਕਾਈ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ ! ਸ੍ਰੀ ਨਰੇਸ਼ ਨਾਜ਼ ਵੱਲੋਂ ਸਥਾਪਿਤ ਇਸ ਸੰਸਥਾ ਦਾ ਉਦੇਸ਼ ‘ਮਨ ਤੋਂ ਮੰਚ ਤੱਕ’ ਇਸ ਸੈਮੀਨਾਰ ਵਿੱਚ ਪੂਰੀ ਤਰ੍ਹਾਂ ਫਲਦਾ ਨਜ਼ਰ ਆਇਆ।
ਮੁੱਖ ਮਹਿਮਾਨ ਮੋਨਿਕਾ ਠਾਕੁਰ ਨੇ ਸਾਹਿਤ ਅਤੇ ਸਮਾਜ ਦੀ ਸੇਵਾ ਨੂੰ ਸਮਰਪਿਤ ਅਜਿਹੇ ਸ਼ਾਨਦਾਰ ਸਮਾਗਮ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਪਿ੍ੰਸੀਪਲ ਪ੍ਰੋ: (ਡਾ.) ਅਤਿਮਾ ਸ਼ਰਮਾ ਦਿਵੇਦੀ ਨੇ ਕਵੀਆਂ ਨੂੰ ਇਸ ਮਹਾਨ ਕੁੰਭ ਦੀ ਵਧਾਈ ਦਿੱਤੀ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੀਮਾ ਜੈਨ, ਰਾਧਾ ਸ਼ਰਮਾ, ਸ਼ਰਮੀਲਾ ਨਾਕਰਾ ਅਤੇ ਜੋਤੀ ਗੋਗੀਆ ਨੇ ਬਾਖੂਬੀ ਨਿਭਾਈ।ਪੰਜਾਬ ਇਕਾਈ ਦੇ ਸਰਪ੍ਰਸਤ ਡਾ: ਵੀਨਾ ਵਿੱਜ ‘ਉਦਿਤ’ ਨੇ ਸ੍ਰੀ ਨਰੇਸ਼ ‘ਨਾਜ਼’, ਸ੍ਰੀਮਤੀ ਨਿਆਤੀ ਗੁਪਤਾ, ਸ੍ਰੀਮਤੀ ਮੋਨਿਕਾ ਠਾਕੁਰ, ਸ੍ਰੀਮਤੀ ਅਤਿਮਾ ਸ਼ਰਮਾ ਦਿਵੇਦੀ, ਸ੍ਰੀਮਤੀ ਕਿਰਨ ਗਰਗ, ਪੰਜਾਬ ਇਕਾਈ ਦੇ ਅਹੁਦੇਦਾਰ ਡਾ: ਇਰਾਦੀਪ, ਸ੍ਰੀਮਤੀ ਡਾ. ਪ੍ਰੋਮਿਲਾ ਅਰੋੜਾ, ਬੇਨੂ ਸਤੀਸ਼ ਕਾਂਤ ਅਤੇ ਸਮੂਹ ਕਵੀਸ਼ਰਾਂ ਦਾ ਧੰਨਵਾਦ ਕਰਦੇ ਹੋਏ, ਉਨ੍ਹਾਂ ਜਲੰਧਰ ਇਕਾਈ ਦੀ ਪ੍ਰਬੰਧਕੀ ਯੋਗਤਾ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਸੀਮਾ ਜੈਨ ਅਧਿਅਕਸ਼, ਸ੍ਰੀਮਤੀ ਪਰਵੀਨ ਗਗਨੇਜਾ ਉਪ-ਅਧਿਅਕਸ਼, ਡਾ: ਜੋਤੀ ਗੋਗੀਆ ਜਨਰਲ ਸਕੱਤਰ, ਸ੍ਰੀਮਤੀ ਰਾਧਾ ਸ਼ਰਮਾ ਜਨਰਲ ਸਕੱਤਰ ਅਤੇ ਸ੍ਰੀਮਤੀ ਸ਼ਰਮੀਲਾ ਨਾਕਰਾ ਸਕੱਤਰ, ਪ੍ਰੋ: ਸਤਿੰਦਰ ਕੌਰ, ਡਾ. ਨੀਤੂ ਵੈਦ ਸ਼ਰਮਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਪ੍ਰਿੰਸੀਪਲ ਅਤਿਮਾ ਸ਼ਰਮਾ ਦਿਵੇਦੀ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪ੍ਰੋ: ਸਰਲਾ ਭਾਰਦਵਾਜ, ਜੋਤੀ ਸ਼ਰਮਾ, ਅਮਿਤਾ ਅਗਰਵਾਲ, ਨੀਰੂ ਗਰੋਵਰ ‘ਪਰਲ’, ਪਰਮਜੀਤ ਕੌਰ ਗਿੱਲ, ਪੰਕਜ ਮਾਹਰ, ਡਾ: ਤਨੂਜਾ ‘ਤਨੂ’ ਆਦਿ ਨੇ ਵੀ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਕਾਰੀਕਰਾਮ ਦਾ ਸਮਾਪਨ ਸਾਰੇ ਮਹਿਮਾਨਾਂ ਅਤੇ ਕਵੀਆਂ ਦ੍ਵਾਰਾ ਸਮੂਹਿਕ ਤੌਰ ਤੇ ਰਾਸ਼ਟਰ ਗਾਨ ਗਾਏ ਜਾਣ ਉਪਰੰਤ ਕੀਤਾ ਗਿਆ !

Share this News