Total views : 5510113
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਗੁਰੂ ਨਗਰੀ ਅੰਮ੍ਰਿਤਸਰ ਵਿੱਚ 15 ਮਾਰਚ ਤੋ 20 ਮਾਰਚ ਤੱਕ ਹੋ ਰਹੇ ਜੀ-20 ਸੰਮੇਲਨ ‘ਚ ਵਿਸ਼ਵ ਬਰ ਵਿੱਚੋ ਪੁੱਜਣ ਵਾਲੇ ਡੇਲੀਗੇਟਾਂ ਦੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਪੁੱਜਣ ਲਈ ਆਵਾਜਾਈ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਦਿਆਂ ਡਿਪਟੀ ਕਮਿਸ਼ਨਰ ਪੁਲਿਸ ਸ: ਪ੍ਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਜੋ ਇਹ ਸਾਰੇ ਡੈਲੀਗੇਟਸ ਵੱਖ-ਵੱਖ ਦਿਨਾਂ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਥਾਨਾ (ਸ਼੍ਰੀ ਦਰਬਾਰ ਸਾਹਿਬ, ਜਲ੍ਹਿਆਵਾਲਾ ਬਾਗ, ਪਾਰਟੀਸ਼ਿਅਮ ਮਿਊਜੀਅਮ, ਕਿਲ੍ਹਾ ਗੋਬਿੰਦਗੜ੍ਹ, ਸਾਡਾ ਪਿੰਡ, ਖਾਲਸਾ ਕਾਲਜ) ਤੇ ਜਾਣਗੇ।
ਇਸ ਲਈ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਟ੍ਰੈਫਿਕ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਹੇਠ ਲਿਖੇ ਟ੍ਰੈਫਿਕ ਰੂਟ ਪੁਆਇੰਟਾ ਨੂੰ ਗਜਟਿਡ ਅਫਸਰਾਨ ਦੀ ਨਿਗਰਾਨੀ ਹੇਠ ਤਿੰਨ ਸੈਕਟਰਾ ਵਿੱਚ ਵੰਡ ਕੇ ਆਉਣ ਜਾਣ ਦੌਰਾਨ ਕੁੱਝ ਸਮੇਂ ਲਈ ਡਾਈਵਰਟ ਕੀਤਾ ਜਾਵੇਗਾ:-
ਏਅਰਪੋਰਟ ਤੋਂ ਹੋਟਲ ਰੈਡੀਸਨ ਬਲਿਊ ਤੋਂ ਗੁੰਮਟਾਲਾ ਬਾਈਪਾਸ ਤੋਂ ਰਿਆਲਟੋ ਚੋਂਕ ਤੋਂ ਕਸਟਮ ਚੋਂਕ ਤੋਂ ਟੀਪੁਆਇੰਟ ਬਸੰਤ ਐਵੀਨਿਊ (ਨੇੜੇ ਸੁੱਖ ਸਾਗਰ ਹਸਪਤਾਲ) ਤੋਂ ਰਤਨ ਸਿੰਘ ਚੋਂਕ ਤੋਂ ਹੋਟਲ ਤਾਜ ਸਵਰਨਾ ਤੱਕ – ਹੋਟਲ ਰੈਡੀਸਨ ਬਲਿਉ ਤੋ ਗੁੰਮਟਾਲਾ ਬਾਈਪਾਸ ਤੋਂ ਸਾਡਾ ਪਿੰਡ ਤੇ ਸਾਡਾ ਪਿੰਡ ਤੋਂ ਖਾਲਸਾ ਕਾਲਜ ਰਾਹੀ ਇੰਡੀਆ ਗੇਟ ਬਾਈਪਾਸ ਤੋਂ ਛੇਹਰਟਾ ਚੌਂਕ ਤੋਂ ਖੰਡਵਾਲਾ ਚੋਂਕ ਤੋਂ ਖਾਲਸਾ ਕਾਲਜ ਤੱਕ।
ਸ਼੍ਰੀ ਦਰਬਾਰ ਸਾਹਿਬ ਅਤੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਜਾਣ ਸਮੇਂ ਦਰਾਨ ਹੋਟਲ ਰੈਡੀਸਨ ਬਲਿਊ ਤੋਂ ਗੁੰਮਟਾਲਾ ਬਾਈਪਾਸ ਤੋਂ ਰਿਆਲਟੋ ਚੌਂਕ ਤੋਂ ਅਸ਼ੋਕਾ ਚੋਂਕ ਤੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੋਂ ਭਰਾਵਾਂ ਦਾ ਢਾਬਾ ਤੋਂ ਜਲ੍ਹਿਆਵਾਲਾ ਬਾਗ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਦਾ ਅਤੇ ਕਿਲ੍ਹਾ ਗੋਬਿੰਦਗੜ੍ਹ ਜਾਣ ਆਉਣ ਸਮੇਂ ਸ਼੍ਰੀ ਦਰਬਾਰ ਸਾਹਿਬ ਤੋਂ ਸਿਕੰਦਰੀ ਗੇਟ ਤੋਂ ਹਾਥੀ ਗੇਟ ਤੋਂ ਪਰਸ਼ੁਰਾਮ ਚੋਂਕ ਤੋਂ ਲੋਹਗੜ੍ਹ ਚੌਂਕ ਤੋਂ ਕਿਲ੍ਹਾ ਗੋਬਿੰਦਗੜ੍ਹ ਤੱਕ।
ਇਸ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਮੇਂ ਦੌਰਾਨ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਅਤੇ ਐਮਰਜੈਂਸੀ ਸਮੇਂ ਦੌਰਾਨ ਐਮਰਜੈਂਸੀ ਵਹੀਕਲਜ ਜਿਵੇਂ ਕਿ ਐਂਮਬੂਲੇਂਸ, ਫਾਇਰ ਬ੍ਰਿਗੇਡ ਆਦਿ ਨੂੰ ਹਰ ਸੰਭਵ ਤਰੀਕੇ ਨਾਲ ਰਸਤਾ ਦਿੱਤਾ ਜਾਵੇਗਾ।
ਏ.ਡੀ.ਸੀ.ਪੀ ਅਮਨਦੀਪ ਕੌਰ ਦੀ ਅਗਵਾਈ ‘ਚ 550 ਪੁਲਿਸ ਮੁਲਾਜਮ ਆਵਾਜਾਈ ਨਿਯਮਤ ਰੱਖਣ ਲਈ ਸ਼ਹਿਰ ਰਹਿਣਗੇ ਤਾਇਨਾਤ
ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੀ-20 ਸੰਮੇਲਨ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਦੇ ਟ੍ਰੈਫਿਕ ਸਟਾਫ ਵਿੱਚ 550 ਪੁਲਿਸ ਕਰਮਚਾਰੀ ਲਗਾਏ ਗਏ ਹਨ । ਜੋ ਇਹ ਕਰਚਮਾਰੀ ਸ਼ਹਿਰ ਦੇ ਸਾਰੇ ਪੁਆਇੰਟਾਂ ਨੂੰ ਕਵਰ ਕਰਨਗੇ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਗੇ। ਇਸ ਤੋਂ ਇਲਾਵਾ ਸ਼ਹਿਰ ਦੇ ਟ੍ਰੈਫਿਕ ਨੂੰ ਤਿੰਨ ਜੋਨਾ ਵਿੱਚ ਵੰਡਿਆ ਗਿਆ ਹੈ ਤੇ ਇਹਨਾਂ ਤਿੰਨ ਜੋਨਾ ਤੇ ਤਿੰਨ ਏ.ਸੀ.ਪੀ ਰੈਂਕ ਦੇ ਅਧਿਕਾਰੀ ਲਗਾਏ ਗਏ ਹਨ ਤੇ ਇਹਨਾਂ ਦੀ ਸੁਪਰਵੀਜਨ ਸ਼੍ਰੀਮਤੀ ਅਮਨਦੀਪ ਕੌਰ, ਏ.ਡੀ.ਸੀ.ਪੀ ਟ੍ਰੈਫਿਕ ਨੂੰ ਸੌਂਪੀ ਗਈ ਹੈ। ਜੋ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਆਮ ਜਨਤਾ ਨੂੰ ਟ੍ਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ
ਜੀ-20 ਸੰਮੇਲਨ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਣਿਆ ਵਿੱਚ ਰਿਹਾਇਸ਼ ਰੱਖਦੇ ਪੇਸ਼ਾਵਰਾਨਾ ਵਿਅਕਤੀਆਂ ਪਰ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਕਮਿਸ਼ਨਰੇਟ ਅੰਮ੍ਰਿਤਸਰ ਦੇ ਲੜਾਈ ਝੱਗੜੇ ਤੇ ਨਸ਼ਾ ਤਸਕਰ ਵਿਅਕਤੀਆਂ ਨੂੰ ਬਾਉਂਡ (ਜੁਰਮ ਰੋਕੂ ਕਾਰਵਾਈ) ਕਰਕੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਪੱਖੋ ਕਾਇਮ ਰੱਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਨੂੰ ਪ੍ਰਭਾਵਸ਼ਾਲੀ ਨਾਲ ਬਣਾਏ ਰੱਖਣ ਲਈ ਸ਼ਹਿਰ ਦੀਆਂ ਤਿੰਨਾਂ ਜੋਨਾ ਵਿੱਚ ਪੈਰਾਮਿਲਟਰੀ ਫੋਰਸ, ਲੋਕਲ ਪੁਲਿਸ ਨਾਲ ਫਲੈਗ ਮਾਰਚ, ਗਸ਼ਤਾ ਤੇ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ।