ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਵੱਲੋ ਫਸਲਾਂ ਦੀ ਰਹਿੰਦ ਖੂਹਿੰਦ ਦੀ ਸੰਭਾਲ ਅਤੇ ਕਿਸਾਨ ਮਿੱਤਰਾਂ ਦੀ ਭਰਤੀ ਸਬੰਧੀ ਕੀਤੀ ਸਟਾਫ ਮੀਟਿੰਗ

4677310
Total views : 5510112

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਲਾਲੀ ਕੈਰੋ, ਬੱਬੂ ਬੰਡਾਲਾ

ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ  ਡਾ: ਸੁਰਿੰਦਰ ਸਿੰਘ ਵੱਲੋ ਫਸਲਾਂ ਦੀ ਰਹਿੰਦ ਖੂਹਿੰਦ ਦੀ ਸਾਂਭ ਸੰਭਾਲ ਸਬੰਧੀ ਸਟਾਫ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਵਿੱਚ  ਫਸਲਾਂ ਦੀ ਰਹਿੰਦ ਖੂਹਿੰਦ ਦੀ ਸਾਂਭ  ਸੰਭਾਲ  ਸਬੰਧੀ ਜਾਗਰੂਕਤਾ ਲਿਆਉਣ ਲਈ ਬਲਾਕ ਪੱਧਰੀ ਕੈਂਪ ਲਗਾ ਕੇ ਤਕਨੀਕੀ ਜਾਣਕਾਰੀ ਦਿੱਤੀ ਜਾਵੇ ਅਤੇ ਵਿਭਾਗ ਵੱਲੋ ਦਿੱਤੀ ਜਾਂਦੀ ਮਸ਼ੀਨਰੀ ਦੀ ਵੱਧ ਤੋ ਵੱਧ ਵਰਤੋ ਕਰਨ ਬਾਰੇ ਦੱਸਿਆ ਜਾਵੇ ।

ਉਹਨਾ ਇਹ ਵੀ ਹਦਾਇਤ ਕੀਤੀ ਕਿ ਕਿਸਾਨਾਂ ਤੱਕ ਮਿਆਰੀ ਇੰਨਪੁਟਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੱਧ ਤੋ ਵੱਧ ਸੈਪਲਿੰਗ ਕੀਤੀ ਜਾਵੇ। ਉਹਨਾਂ ਨੇ ਖੇਤੀਬਾੜੀ ਅਫਸਰਾਂ ਨੂੰ ਕਿਹਾ ਕਿ  ਪੰਜਾਬ ਸਰਕਾਰ ਵੱਲੋ ਬਾਸਮਤੀ ਦੀ ਫਸਲ ਨੂੰ ਪ੍ਰਫੁਲਿੱਤ ਕਰਨ ਲਈ ਬਲਾਕ ਪੱਧਰ ਤੇ ਕਿਸਾਨ ਮਿੱਤਰਾਂ ਦੀ 6 ਮਹੀਨੇ ਲਈ (20-05-2023 ਤੋ 20-11-2023) ਆਰਜੀ ਤੌਰ ਤੇ ਭਰਤੀ ਸਬੰਧੀ ਪਲਾਨ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ, ਇਸ ਲਈ ਕਿਸਾਨਾਂ ਵੱਲੋ ਅਰਜੀਆਂ ਪ੍ਰਾਪਤ ਕਰਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਜਿਹੜੇ ਕਿਸਾਨ ਪਿਛਲੇ ਸਾਲਾਂ ਵਿੱਚ    2-3 ਏਕੜ ਬਾਸਮਤੀ ਦੀ ਖੇਤੀ ਕਰ ਰਹੇ ਹਨ ਉਹਨਾਂ ਨੂੰ ਪਹਿਲ ਦਿੱਤੀ ਜਾਵੇ। ਉਹਨਾ ਇਹ ਵੀ ਕਿਹਾ ਕਿ ਜਿਥੇ 100 ਏਕੜ ਤੋ ਵੱਧ ਬਾਸਮਤੀ ਦੀ ਕਾਸ਼ਤ ਕੀਤੀ ਜਾ ਰਹੀ ਹੈ, ਉਥੇ ਹੀ ਕਿਸਾਨ ਮਿੱਤਰ ਭਰਤੀ ਕਰਨ ਦੀ ਤਜਵੀਜ ਹੈ। 

Share this News