Total views : 5509810
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ / ਹਰਪਾਲ ਸਿੰਘ
ਗੁਰੂ ਕੀ ਨਗਰੀ ਵਿਖੇ G-20 ਨੂੰ ਲੈ ਕੇ ਪੰਜਾਬ ਸਰਕਾਰ ਵਲੋ ਤਰਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਪ੍ਰਸ਼ਾਸਨ ਵਲੋ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ ਮਾਮਲਾ ਸ਼ਹਿਰ ਦੇ ਹਲਕਾ ਦੱਖਣੀ ਅਧੀਨ ਆਉਂਦੇ ਇਲਾਕਾ ਰਾਮਸਰ ਰੋਡ ਦਾ ਹੈ ਇਸ ਰੋਡ ਤੇ ਦੁਕਾਨਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਤੋਂ ਬਾਹਰ ਸੜਕਾਂ ਉੱਪਰ ਨਜਾਇਜ਼ ਕਬਜੇ ਕਰਕੇ ਅੱਠ ਅੱਠ ਫੁੱਟ ਆਪਣਾਂ ਸਮਾਨ ਦੇ ਨਾਲ ਨਾਲ ਆਪਣੇ ਮੋਟਰਸਾਈਕਲ ਤੇ ਸਕੂਟਰ ਲਗਾਏ ਹਨ।
ਆਟੋ ਰਿਕਸ਼ਾ ਵਾਲੇ ਵੀ ਦੋਹਾਂ ਪਾਸਿਆਂ ਤੋਂ ਵਿੱਚ ਆ ਕੇ ਰਸਤਾ ਬਲਾਕ ਕਰ ਦਿੰਦੇ ਹਨ ਜਿਸ ਕਰਕੇ ਸੰਗਤਾਂ ਨੂੰ ਲੰਘਣਾ ਬਹੁਤ ਔਖਾਂ ਹੈ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਕਹਿਣ ਤੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਬਾਹਰੋਂ ਆਈ ਸੰਗਤ ਦੀ ਮੁਸ਼ਕਲ ਵੇਖਦੇ ਹੋਏ ਇਸ ਵੱਲ ਧਿਆਨ ਦਿੱਤਾ ਜਾਵੇ ਅਸਲੀਅਤ ਵਿੱਚ ਵੇਖਿਆ ਜਾਵੇ ਜਦੋਂ ਤਾ ਟਰੈਫਿਕ ਪੁਲਿਸ ਅਤੇ ਨਗਰ ਨਿਗਮ ਅਸਟੇਟ ਵਿਭਾਗ ਦੀ ਟੀਮ ਵੱਲੋ ਇਹਨਾਂ ਬਜ਼ਾਰਾਂ ਵਿੱਚ ਲੱਗੇ ਹੋਏ ਨਜਾਇਜ਼ ਕਬਜਿਆਂ ਨੂੰ ਹਟਾਉਣ ਦੀ ਕਾਰਵਾਈ ਲਈ ਆਉਣਾ ਹੁੰਦਾ ਹੈ ਇਹਨਾਂ ਅਧਿਕਾਰੀਆ ਦੇ ਆਉਣ ਤੋਂ ਪਹਿਲਾਂ ਹੀ ਦੁਕਾਨਾਂ ਵਾਲਿਆ ਨੇ ਆਪਣੇ ਨਜਾਇਜ਼ ਕਬਜੇ ਹਟਾਏ ਹੁੰਦੇ ਹਨ ਪ੍ਰੰਤੂ ਸਰਕਾਰੀ ਅਧਿਕਾਰੀਆ ਦੇ ਜਾਣ ਤੋਂ ਬਾਅਦ ਫੇਰ ਇਸ ਬਜ਼ਾਰ ਵਿੱਚ ਦੁਕਾਨਾਂ ਵਾਲਿਆ ਵਲੋ ਸੜਕ ਉਪਰ ਕਬਜਿਆਂ ਦੀ ਭਰਮਾਰ ਪੂਰੇ ਜੋਰਾਂ ਤੇ ਕੀਤੀ ਹੁੰਦੀ ਹੈ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਇਸ ਪਾਸੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ।