ਗੁਰੂ ਸਾਹਿਬ ਦੀ ਹਜ਼ੂਰੀ’ਚ ਝੂਠੀ ਸੌਂਹਾਂ ਚੁੱਕ ਕੇ ਸਾਨੂੰ ਦੀਵਾਨ ਤੋਂ ਕੱਢਿਆ ਗਿਆ-ਬਰਖਾਸਤ ਮੈਂਬਰ

4676242
Total views : 5508484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਚੀਫ਼ ਖ਼ਾਲਸਾ ਦੀਵਾਨ ਦੀ ਮੈਂਬਰੀ ਤੋਂ ਅਨਿਯਮਕ, ਅਣ-ਸੰਵਿਧਾਨਕ ਤੇ ਗੈਰ-ਕਾਨੂੰਨੀ ਢੰਗ ਨਾਲ ਬਰਖ਼ਾਸਤ ਕੀਤੇ ਗਏ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ 5 ਫ਼ਰਵਰੀ ਨੂੰ ਜਨਰਲ ਕਮੇਟੀ ਦੀ ਮੀਟਿੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠੀਆਂ ਸੌਂਹਾਂ ਚੁੱਕ ਕੇ ਪਹਿਲਾਂ ਤੋਂ ਨਿਰਧਾਰਿਤ ਕੀਤੇ ਪ੍ਰੋਗਰਾਮ ਅਨੁਸਾਰ ਉਹਨਾਂ ਦੀ ਮੈਂਬਰਸ਼ਿਪ ਖ਼ਾਰਜ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਆਪਣਾ ਪੱਖ ਰੱਖੇ ਜਾਣ ਲਈ ਬਾਰ-ਬਾਰ ਹੱਥ ਖੜ੍ਹੇ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਅਤੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਅਗਲੀ ਕਾਰਵਾਈ ਕਰਨ ਲਈ ਅਧਿਕਾਰ ਦੇ ਦਿਤੇ ਗਏ ਜਿਸ ਦੇ ਚੱਲਦਿਆਂ ਪ੍ਰਧਾਨ ਨੇ ਅਗ਼ਲੇ ਦਿਨ ਆਪਣੇ ਦਸਤਖਤਾਂ ਹੇਠ ਚਿੱਠੀ ਜਾਰੀ ਕਰਕੇ ਮੈਂਬਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੀਵਾਨ ਨੂੰ ਬਦਨਾਮ ਕਰਨ ਦਾ ਝੂਠਾ ਦੋਸ਼ ਲਗਾ ਕੇ ਸੰਸਥਾ ਤੋਂ ਬਾਹਰ ਕਰ ਦਿਤਾ। ਬਿਨਾਂ ਪੱਖ ਸੁਣੇ ਅਤੇ ਬਿਨਾਂ ਪੜਤਾਲ ਦੇ ਇਕ ਤਰਫ਼ਾ ਕਾਰਵਾਈ ਜਿਥੇ ਕਾਨੂੰਨ ਦੇ ਮੁੱਢਲੇ ਨਿਯਮਾਂ ਦੀ ਉਲ਼ੰਘਣਾਂ ਹੈ, ਉਥੇ ਚੀਫ ਖਾਲਸਾ ਦੀਵਾਨ ਦੇ ਸੰਵਿਧਾਨ ਦੀ ਵੀ ਅਵੱਗਿਆ ਹੈ।
ਅੱਜ ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰੋ: ਬਲਜਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਭਾਟੀਆ ਅਤੇ ਹਰਕੰਵਲ ਸਿੰਘ ਕੋਹਲੀ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਜਨਰਲ ਕਮੇਟੀ ਦੀ ਕਾਰਵਾਈ ਦੀ ਰਿਕਾਰਡਿੰਗ ਹੈ ਜਿਸ ਵਿਚ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਭਗਵੰਤ ਪਾਲ ਸਿੰਘ ਸੱਚਰ (ਮੈਂਬਰ ਦੀਵਾਨ) ਨੇ ਮਰਿਯਾਦਾ ਦੇ ਉਲਟ ਚੱਲਦਿਆਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬਤੌਰ ਜੱਜ ਅਦਾਲਤ ਲਗਾਈ ਜੋ ਸਿੱਖ ਸਿਧਾਂਤਾਂ ਦੀ ਅਵੱਗਿਆ ਹੈ, ਸਾਨੂੰ ਸਫਾਈ ਦੇਣ ਲਈ ਮੰਗਣ ‘ਤੇ ਵੀ ਸਮਾਂ ਨਹੀਂ ਦਿਤਾ। ਜੇਕਰ ਪ੍ਰਧਾਨ ਨਿੱਜਰ ਦੀ ਗੱਲ ਕਰੀਏ ਤਾਂ ਉਸ ਦੇ ਖ਼ਿਲਾਫ਼ ਦੋਸ਼ ਸੀ ਕਿ ਸਿੱਖ ਸੰਸਥਾ ਦਾ ਮੁਖੀ ਹੋਣ ਨਾਤੇ ਉਸ ਨੂੰ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸ਼ਿਵ ਸੇਨਾ ਆਗੂ ਸੁਧੀਰ ਸੂਰੀ ਦੇ ਕਤਲ ਬਾਅਦ ਉਸ ਦੇ ਪਰਿਵਾਰ ਨਾਲ ਅਫ਼ਸੋਸ ਨਹੀਂ ਕਰਨਾ ਚਾਹੀਦਾ ਸੀ। ਪੱਤਰਕਾਰਾਂ ਨੂੰ ਅਜ ਉਹ ਵੀਡੀੳ ਜਾਰੀ ਕੀਤੀ ਗਈ ਜਿਸ ਵਿਚ ਉਹ ਪਰਿਵਾਰ ਨਾਲ ਅਫ਼ਸੋਸ ਕਰਦੇ ਦੇਖੇ ਗਏ।ਪਰ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਝੂਠੀ ਸੌਂਹ ਚੁੱਕ ਕੇ ਮਰਿਆਦਾ ਦੀ ਉਲ਼ੰਘਣਾ ਕਰਨ ਦੇ ਬਾਵਜੂਦ ਬਰੀ ਕਰ ਦਿੱਤੇ ਗਏ।
ਦੀਵਾਨ ਮੈਂਬਰ ਅਤੇ ਅਹੁਦੇਦਾਰ ਇੰਦਰਪ੍ਰੀਤ ਸਿੰਘ ਅਨੰਦ ਜੋ ਕਿਲਾ ਗੋਬਿੰਦਗੜ੍ਹ ਵਿਖੇ 31 ਦਸੰਬਰ ਦੀ ਰਾਤ ਨੂੰ ਸਿੱਖ ਮਰਿਯਾਦਾ ਦੇ ਉੱਲਟ ਕੀਤੀ ਪਾਰਟੀ ਦੇ ਪ੍ਰਬੰਧਕ ਸਨ ਨੇ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਝੂਠੀ ਸੌਂਹ ਚੁੱਕ ਲਈ।
ਬਰਖਾਸਤ ਕੀਤੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਡਾ: ਨਿੱਝਰ, ਸੁਖਜਿੰਦਰ ਸਿੰਘ ਪ੍ਰਿੰਸ ਅਤੇ ਇੰਦਰਪ੍ਰੀਤ ਸਿੰਘ ਆਨੰਦ ਪੁਲਿਸ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ ਮੁਤਾਬਕ ਅਪਰਾਧੀ ਪਿਛੋਕੜ ਵਾਲੇ ਵਿਅੱਕਤੀ ਹਨ ਜਿਨ੍ਹਾਂ ਕੋਲ਼ੋਂ ਸੰਸਥਾ ਨੂੰ ਮੁਕਤ ਕਰਵਾਉਣਾਂ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬੇਇਨਸਾਫ਼ੀ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਅਤੇ ਅਦਾਲਤ ਤੱਕ ਪੰਹੁਚ ਕਰਨਗੇ।
Share this News