Total views : 5508267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਹਲਕਾ ਕੇਂਦਰੀ ਦੇ ਪਿੰਡ ਫਤਾਹਪੁਰ ਵਿਖੇ ਇਕ ਸਾਬਕਾ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਚਚੇਰੇ ਭਰਾ ਜਸ਼ਨਦੀਪ ਸਿੰਘ ਬੁਲਾਰੀਆ ਵਲੋਂ ਤਿੰਨ ਦਹਾਕਿਆਂ ਤੋਂ ਨਗਰ ਨਿਗਮ ਦੀ ਸਾਢੇ ਤੇਰਾਂ ਕਿਲੇ ਵਾਹੀਯੋਗ ਜਮੀਨ ਤੇ ਕਬਜਾ ਕੀਤਾ ਹੋਇਆ ਸੀ, ਉਸ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾਕਟਰ ਅਜੈ ਗੁਪਤਾ ਨਗਰ ਨਿਗਮ ਦੀ ਟੀਮ ਅਤੇ ਪੁਲਿਸ ਪਾਰਟੀ ਨੂੰ ਲੈ ਕਿ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਇਹ ਕਬਜ਼ਾ ਛੁਡਵਾਇਆ ਗਿਆ।
ਸਾਲ 1997 ਤੋ ਕਾਂਗਰਸ ਦੇ ਸਾਬਕਾ ਵਧਾਇਕ ਬੁਲਾਰੀਆਂ ਦੇ ਚਚੇਰੇ ਭਰਾ ਦੇ ਕਬਜੇ ਹੇਠ ਸੀ ਨਗਰ ਨਿਗਮ ਦੀ ਮਹਿੰਗੇ ਭਾਅ ਦੀ ਜਮੀਨ
ਡਾਕਟਰ ਅਜੈ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਪਿੰਡ ਫਤਾਹਪੁਰ ਦੇ ਵਾਸੀਆਂ ਨੇ ਮੇਰੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ ਕਿ ਨਗਰ ਨਿਗਮ ਦੀ ਸਾਢੇ ਤੇਰਾਂ ਕਿਲੇ ਵਾਹੀਯੋਗ ਜ਼ਮੀਨ ਤੇ ਇਕ ਸਾਬਕਾ ਕਾਂਗਰਸੀ ਵਿਧਾਇਕ ਦੇ ਭਰਾ ਨੇ ਪੰਦਰਾਂ ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਹੈ ਤੇ ਉਸ ਨੇ ਅੱਗੇ ਸੁਖਜਿੰਦਰ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਫਤਾਹਪੁਰ ਨੂੰ ਠੇਕੇ ਤੇ ਦਿੱਤੀ ਹੋਈ ਹੈ ਤੇ ਉਸ ਦਾ ਕਬਜ਼ਾ ਲੈ ਲਿਆ ।
ਡਾਕਟਰ ਅਜੈ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸੋਚ ਨੂੰ ਪੂਰਿਆ ਕਰਦਿਆ ਅੱਜ ਇਹ ਉਪਰਾਲਾ ਕੀਤਾ ਹੈ।
ਮੌਕੇ ਤੇ ਪੁੱਜੇ ਜਸ਼ਨਦੀਪ ਸਿੰਘ ਬੁਲਾਰੀਆ ਨੇ ਦੱਸਿਆ ਕਿ ਇਹ ਸਰਕਾਰੀ ਜ਼ਮੀਨ 1997 ਵਿੱਚ ਲੀਜ ਤੇ ਲਈ ਹੋਈ ਸੀ, ਇਸ ਦੀ ਫੀਸ ਤਿੰਨ ਸਾਲ ਬਾਅਦ ਜਮਾਂ ਕਰਵਾਉਂਦਾ ਰਹਿੰਦਾ ਹਾਂ ਅਤੇ 2016 ਵਿੱਚ ਸਰਕਾਰ ਨੇ ਪੂਰੇ ਪੰਜਾਬ ਵਿੱਚੋ ਪੈਸੇ ਲੈਣੇ ਬੰਦ ਕਰ ਦਿੱਤੇ ਸਨ, ਉਨ੍ਹਾਂ ਕਿਹਾ ਮੇਰੇ ਨਾਲ ਇਹ ਧੱਕਾ ਹੋ ਰਿਹਾ ਹੈ ਮੈਨੂੰ ਨਾ ਤਾਂ ਨਗਰ ਨਿਗਮ ਵਲੋਂ ਕੋਈ ਨੋਟਿਸ ਭੇਜਿਆ ਹੈ ਨਾ ਹੀ ਸੱਦਾ ਦਿੱਤਾ ਹੈ ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਇਨ੍ਹਾਂ ਨੇ ਮੇਰੀ ਫਸਲ ਵਾਹ ਦਿੱਤੀ ਗਈ ਮੈ ਫੀਸ ਦੇਣ ਨੂੰ ਵੀ ਤਿਆਰ ਹਾਂ, ਇਤਿਹਾਸ ਪਹਿਲੀ ਵਾਰ ਹੋਇਆ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਜ਼ਮੀਨਾਂ ਦੇ ਕਬਜ਼ੇ ਲੈ ਰਹੇ।
ਜਿਕਰਯੋਗ ਹੈ ਕਿ ਜਮੀਨ ਦਾ ਕਬਜਾ ਲੈਣ ਲਈ ਅਸਿਟੇਟ ਅਧਿਕਾਰੀ ਸ: ਧਰਮਿੰਦਰਜੀਤ ਸਿੰਘ ਵੀ ਪੂਰੇ ਲਾਮ ਲਸ਼ਕਰ ਨਾਲ ਮੌਜੂਦ ਸਨ , ਜਿੰਨਾ ਨੇ ਕਬਜਾ ਲੈਣ ‘ਚ ਕਾਫੀ ਅਹਿਮ ਭੂਮਿਕਾ ਨਿਭਾਈ ਜਿੰਨਾ ਨੰੁ ਸਾਬਕਾ ਵਧਾਇਕ ਦੇ ਹਮਾਇਤੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।
ਲੋੜਵੰਦਾਂ ਨੂੰ ਦਿੱਤੀ ਜਾਏਗੀ ਠੇਕੇ ‘ਤੇ-ਇਸ ਸਬੰਧੀ ਨਿਮਗ ਦੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਗੱਲ ਕਰਦਿਆ ਕਿਹਾ ਕਿ ਇਹ ਵਾਹੀਯੋਗ ਜਮੀਨ ਲੋੜਵੰਦਾਂ ਨੂੰ ਦੋ ਫਸਲਾਂ ਲਈ ਠੇਕੇ ਤੇ ਮਾਲੀਆ ਨਿਗਮ ਦੇ ਖਾਤੇ ਵਿੱਚ ਜਮਾ ਕੀਤਾ ਜਾਏਗਾ।
ਕੇਂਦਰੀ ਹਲਕੇ ਵਿੱਚ ਕੋਈ ਵੀ ਨਹੀਂ ਨਜਾਇਜ ਕਬਜਾ ਨਹੀਂ ਰਹਿਣ ਦਿੱਤਾ ਜਾਵੇਗਾ—ਵਧਾਇਕ ਗੁਪਤਾ
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੁੰ ਕਿਸੇ ਵੀ ਤਰ੍ਹਾ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ ਸਬਦਾਂ ਦਾ ਪ੍ਰਗਟਾਵਾ ਅੱਜ ਕੇਂਦਰੀ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਪਿੰਡ ਫਤਾਹਪੁਰ ਵਿਖੇ ਮੰਨੇ ਵਾਲੀ ਸਰਕਾਰ ਦੇ ਦਰਬਾਰ ਨਜ਼ਦੀਕ ਨਗਰ ਨਿਗਮ ਦੀ ਸਾਢੇ ਤੇਰਾਂ ਕਿਲੇ ਜਮੀਨ ਤੋ ਨਜਾਇਜ਼ ਕਬਜ਼ਾ ਛੁਡਾਉਣ ਉਪਰੰਤ ਕੀਤਾ। ਡਾ. ਗੁਪਤਾ ਨੇ ਕਿਹਾ ਕਿ ਕੇਂਦਰੀ ਹਲਕੇ ਵਿਚ ਸਰਕਾਰੀ ਜ਼ਮੀਨਾਂ ਤੇ ਕੋਈ ਵੀ ਨਜਾਇਜ਼ ਕਾਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ ।
ਨਗਰ ਨਿਗਮ ਵਿਰੁੱਧ ਹਾਈਕਰਟ’ਚ ਜਾਵਾਂਗੇ-ਜਸ਼ਨਦੀਪ ਬੁਲਾਰੀਆਂ
ਇਸ ਦੌਰਾਨ ਗੱਲ ਕਰਦਿਆ ਜਸ਼ਨਦੀਪ ਸਿੰਘ ਬੁਲਾਰੀਆਂ ਨੇ ਕਿਹਾ ਕਿ ਉਨਾਂ ਪਾਸ ਜਮੀਨ ਨਗਰ ਨਿਗਮ ਨਾਲ ਕਾਗਜੀ ਕਾਰਵਾਈ ਕਰਕੇ ਲਈ ਗਈ ਸੀ ਅਤੇ ਉਹ ਇਸ ਦਾ ਮਾਲੀਆਂ ਨਗਰ ਨਿਗਮ ਦੇ ਖਾਤੇ ਵਿੱਚ ਜਮਾ ਕਰਵਾਕੇ ਪਰਚੀ ਕਟਾਂੳਦੇ ਰਹੇ ਹਨ। ਪਰ ਨਗਰ ਨਿਗਮ ਨੇ ਬਿਨਾ ਕੋਈ ਅਗਾਂਊ ਸੂਚਾਨ ਦਿੱਤਿਆ ਅੱਜ ਹਲਕਾ ਵਧਾਇਕ ਦੇ ਇਸ਼ਾਰੇ ਤੇ ਇਹ ਕਾਰਵਾਈ ਕਰਕੇ ਸਾਡੇ ਨਾਲ ਧੱਕਾ ਕੀਤਾ ਹੈ। ਜਿਸ ਲਈ ਅਸੀ ਹਾਈਕੋਰਟ ਦਾ ਦਰਵਾਜਾ ਖੜਕਾਂਵਾਗੇ।