Total views : 5507565
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ :/ਬਾਰਡਰ ਨਿਊਜ ਸਰਵਿਸ
ਆਖ਼ਿਰਕਾਰ ਸਿਟੀ ਬਿਊਟੀਫੁੱਲ ਨੂੰ ਨਵਾਂ ਐੱਸਐੱਸਪੀ ਮਿਲ ਹੀ ਗਿਆ ਹੈ। ਚੰਡੀਗੜ੍ਹ ਦੀ ਐਸ.ਐਸ.ਪੀ ਕੰਵਰਦੀਪ ਕੌਰ ਆਈਪੀਐੱਸ ਨੂੰ ਲਾਇਆ ਗਿਆ ਹੈ। ਇਸ ਸਬੰਧੀ ਭਾਰਤ ਸਰਕਾਰ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਆਈਪੀਐੱਸ ਕੰਵਰਦੀਪ ਕੌਰ ਤਿੰਨ ਸਾਲ ਲਈ ਡੈਪੂਟੇਸ਼ਨ ‘ਤੇ ਚੰਡੀਗੜ੍ਹ ਐੱਸਐੱਸਪੀ ਵਜੋਂ ਸੇਵਾਵਾਂ ਦੇਣਗੇ।
ਕੰਵਰਦੀਪ ਕੌਰ ਚੰਡੀਗੜ੍ਹ ਦੀ ਦੂਸਰੀ ਮਹਿਲਾ ਐੱਸਐੱਸਪੀ ਹਨ।ਕੈਬਨਿਟ ਮਨਿਸਟਰੀ ਆਫ ਪਰਸੋਨਲ ਦੀ ਅਪੁਆਇੰਟਮੈਂਟ ਕਮੇਟੀ ਵੱਲੋਂ ਇਸ ਸਬੰਧੀ 4 ਮਾਰਚ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। MHA ਦੇ ਇੰਟਰ ਕੇਡਰ ਡੈਪੂਟੇਸ਼ਨ ਦੇ ਪ੍ਰਸਤਾਵ “ਤੇ ਕੈਬਨਿਟ ਨੇ ਮਨਜ਼ੂਰੀ ਦਿੰਦੇ ਹੋਏ ਪੰਜਾਬ ਕੇਡਰ 2013 ਬੈਚ ਦੀ ਈ.ਪੀ.ਐਸ ਅਧਿਕਾਰੀ ਕੰਵਰਦੀਪ ਕੌਰ ਨੂੰ AGMUT ਕੇਡਰ ਚੰਡੀਗੜ੍ਹ ‘ਚ ਬਤੌਰ ਐਸ.ਐਸ.ਪੀ ਯੂਟੀ ਦੇ ਅਹੁਦੇ ‘ਤੇ ਨਿਯੁਕਤੀ ਦਿੱਤੀ ਹੈ।
ਦੱਸ ਦੇਈਏ ਕਿ 2009 ਬੈਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਦੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਅਚਾਨਕ ਵਾਪਸ ਆਉਣ ਤੋਂ ਬਾਅਦ ਐਸਐਸਪੀ (ਯੂਟੀ) ਦਾ ਅਹੁਦਾ ਖਾਲੀ ਪਿਆ ਹੈ। ਉਨ੍ਹਾਂ ਨੂੰ 12 ਦਸੰਬਰ 2022 ਨੂੰ ਪੰਜਾਬ ਵਾਪਸ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਤੋਂ ਆਈਪੀਐਸ ਅਧਿਕਾਰੀਆਂ ਦਾ ਪੈਨਲ ਵੀ ਮੰਗਿਆ ਗਿਆ ਸੀ। ਪੈਨਲ ਵਿੱਚ ਅਖਿਲ ਚੌਧਰੀ, ਸੰਦੀਪ ਗਰਗ, ਭਾਗੀਰਥ ਮੀਨਾ ਦਾ ਨਾਂ ਸ਼ਾਮਿਲ ਸੀਪਰ ਇਸ ਤੋਂ ਬਾਅਦ ਕੰਵਰਦੀਪ ਕੌਰ ਨਾਮ ਸ਼ਾਮਲ ਹੋ ਗਿਆ ਸੀ।