Total views : 5507405
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਕੋਰ ਕਮੇਟੀ ਦੇ ਮੈਂਬਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰ ’ਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਵੱਲੋਂ ‘ਪਵਿੱਤਰ ਸ਼ਹਿਰ’ਅੰਮ੍ਰਿਤਸਰ ਦੇ ਰੀਗੋ ਪੁਲ ਦੀ ਮੁੜ ਉਸਾਰੀ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਕੋਲ ਉਠਾਉਣ ਲਈ ਸ਼ਲਾਘਾ ਕੀਤੀ। ਪੰਜਾਬ ਭਰ ’ਚ ਕੇਂਦਰ ਦੇ ਰੇਲ ਮੰਤਰੀ ਵੱਲੋਂ 112 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜਿਸ ’ਚ ਰੀਗੋ ਪੁਲ ਦੇ ਪੁਨਰ ਨਿਰਮਾਣ ਲਈ 50 ਲੱਖ ਰੁਪਏ ਸ਼ਾਮਿਲ ਹਨ।
ਸ: ਛੀਨਾ ਨੇ ਤਰੁਣ ਚੁੱਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਪ੍ਰੋਜੈਕਟ ਪਿਛਲੇ ਲੰਮੇਂ ਤੋਂ ਲਟਕਿਆਂ ਆ ਰਿਹਾ ਹੈ, ਜਿਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਵਿੱਤੀ ਪੈਕੇਜ ਲਈ ਅਪੀਲ ਕੀਤੀ ਸੀ, ਜਿਸ ਸਬੰਧੀ ਹੁਣ ਕਾਰਜ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੁਰਾਣੇ ਸ਼ਹਿਰ ਅਤੇ ਨਵੇਂ ਸ਼ਹਿਰ ਤੋਂ ਇਲਾਵਾ ਵੱਖ ਵੱਖ ਹਿੱਸਿਆਂ ਨੂੰ ਮੁੱਖ ਸੜਕੀ ਮਾਰਗ ਨੂੰ ਜੋੜਣ ਵਾਲਾ ਮਹੱਤਵਪੂਰਨ ਪ੍ਰੋਜੈਕਟ ਹੈ, ਜੋ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ। ਸ: ਛੀਨਾ ਨੇ ਕਿਹਾ ਕਿ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਅਤੇ ਵਸਨੀਕਾਂ ਨੇ ਪੁਲ ਦੇ ਪੁਨਰ ਨਿਰਮਾਣ ਦੀ ਮੰਗ ਕੀਤੀ ਸੀ ਕਿਉਂਕਿ ਇਹ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਹਾਲਤ ’ਚ ਪਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਪੁਲ 1860 ਦੇ ਦਹਾਕੇ ’ਚ ਬ੍ਰਿਟਿਸ਼ ਸਮੇਂ ਦੌਰਾਨ ਪੁਰਾਣੇ ਇਤਿਹਾਸਕ ਦੀਵਾਰ ਵਾਲੇ ਸ਼ਹਿਰ ਨੂੰ ਸਥਾਪਿਤ ਕੀਤੇ ਜਾ ਰਹੇ ਨਵੇਂ ਖੇਤਰਾਂ ਨਾਲ ਜੋੜਨ ਲਈ ਬਣਾਇਆ ਗਿਆ ਸੀ। ਇੱਥੇ ਰਸਤੇ ’ਤੇ ਆਵਾਜਾਈ ਦਾ ਵਧੇਰੇ ਹੋਣ ਕਾਰਨ ਕਾਫ਼ੀ ਜਾਮ ਲੱਗਣਾ ਸ਼ੁਰੂ ਹੋ ਗਿਆ ਅਤੇ ਇੱਥੇ ਜਨਜੀਵਨ ਪ੍ਰਭਾਵਿਤ ਹੋਣ ਕਾਰਨ ਇੱਥੋਂ ਦੇ ਹਾਲਤ ਤਰਸਯੋਗ ਹੋ ਗਏ। ਹੁਣ ਕਿਉਂਕਿ ਪੈਸਾ ਮੰਜ਼ੂਰ ਹੋ ਗਿਆ ਹੈ ਅਤੇ ਇਸੇ ਵਿੱਤੀ ਸਾਲ ਦੇ ਅੰਦਰ-ਅੰਦਰ ਉਕਤ ਅੱਧ ਵਿਚਾਲੇ ਲਟਕਿਆਂ ਕਾਰਜ ਜਲਦ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਵੱਲੋਂ ਇਸ ਪ੍ਰੋਜੈਕਟ ਵਿੱਚ ਪਾਇਆ ਜਾਣ ਵਾਲਾ ਹਿੱਸਾ ਵੀ ਨਹੀਂ ਪਾਇਆ ਜਾ ਰਿਹਾ, ਜਿਸ ਕਾਰਨ ਹੁਣ ਉਕਤ ਸਬੰਧੀ ਸਾਰੀ ਦੀ ਸਾਰੀ ਰਾਸ਼ੀ ਰੇਲਵੇ ਮੰਤਰਾਲੇ ਵੱਲੋਂ ਜਾਰੀ ਕੀਤੀ ਜਾ ਰਹੀ ਹੈ।
ਸ: ਛੀਨਾ ਨੇ ਪੰਜਾਬ ਦੇ ਸਮੁੱਚੇ ਵਿਕਾਸ ਪ੍ਰੋਜੈਕਟਾਂ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿੱਤੀ ਸੰਕਟ ’ਚ ਘਿਰੀ ਸੂਬਾ ਸਰਕਾਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ’ਚ ਨਾਕਾਮ ਸਾਬਤ ਹੋ ਰਹੀ ਹੈ। ਕਿਉਂਕਿ ਸਾਰੇ ਲਟਕੇ ਪ੍ਰੋਜੈਕਟ ਨਿਰਮਾਣ ਦੀ ਉਡੀਕ ’ਚ ਹਨ। ਉਨ੍ਹਾਂ ਕਿਹਾ ਕਿ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡੇ ਨਾਲ ਤਰੁਣ ਚੁੱਘ ਵਰਗੇ ਅਗਾਂਹਵਧੂ ਸੋਚ ਵਾਲੇ ਵਿਅਕਤੀ ਹਨ, ਜੋ ਪੰਜਾਬ ਤੋਂ ਹੋਣ ਕਾਰਨ ਵੀ ਦਿੱਲੀ ’ਚ ਹਮੇਸ਼ਾਂ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਕੰਮ ਕਰਨ ਲਈ ਉਤਾਵਲੇ ਰਹਿੰਦੇ ਹਨ।