Total views : 5506916
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਘੱਟ ਗਿਣਤੀ ਤੇ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ. ਸਤਨਾਮ ਸਿੰਘ ਗਿਲ ਵਲੋਂ ਮੀਡੀਆ ਦੇ ਵਿਚ 25% ਕੋਟੇ ਦੀਆਂ ਸੀਟਾਂ ਦੀਆਂ ਫੀਸਾਂ ਅਤੇ ਮੁਫਤ ਦਾਖਲੇ ਲਈ ਆਰ.ਟੀ.ਈ. ਐਕਟ 2009 ਦੇ ਅਧੀਨ ਇਸ ਐਕਟ ਨੂੰ ਬਿਨਾ ਪੜੇ ਬਿਨਾ ਜਾਂਚੇ ਮੀਡੀਆ ਦੇ ਵਿਚ ਗਲਤ ਬਿਆਨਬਾਜੀ ਕਰ ਰਹੇ ਹਨ। ਜਿਹੜੇ ਪ੍ਰਾਈਵੇਟ ਸਕੂਲਾਂ ਵਿਚ 25% ਕੋਟੇ ਦੀਆਂ ਸੀਟਾਂ ਦੀ ਗਲ ਕਰਦੇ ਹੋ ਉਹ ਬਿਲਕੁਲ ਗਲਤ ਹੈ ਇਹ 25% ਕੋਟੇ ਦੀਆਂ ਸੀਟਾਂ ਦੀਆਂ ਫੀਸਾਂ ਦੇ ਦਾਖਲੇ ਪੰਜਾਬ ਸਰਕਾਰ ਵਲੋਂ ਜਾਰੀ ਕਰਨੇ ਹੁੰਦੇ ਹਨ।
ਜਿਸ ਸਬੰਧੀ ਜਾਰੀ ਪ੍ਰੈਸ਼ ਬਿਆਨ ਵਿੱਚ ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿ ਜੇਕਰ ਸਰਕਾਰ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ 25% ਕੋਟੇ ਦੀਆਂ ਸੀਟਾਂ ਦੇ ਦਾਖਲੇ ਦਿੰਦੇ ਹਨ ਤਦ ਇਹਨਾ ਸਕੂਲਾ ਦੇ ਵਿਚ ਬੱਚੇ ਪੜ ਸਕਦੇ ਹਨ। ਜਦਕਿ ਪ੍ਰਧਾਨ ਸਤਨਾਮ ਸਿੰਘ ਗਿੱਲ ਵਲੋਂ ਬਿਨਾਂ ਜਿਲ੍ਹਾ ਸਿਖਿਆ ਅਧਿਕਾਰੀਆਂ ਤੋਂ ਪੁਛ ਪੜਤਾਲ ਕੀਤੇ ਬਗੈਰ ਪ੍ਰਾਈਵੇਟ ਸਕੂਲਾਂ ਦੇ ਵਿਚ 25 % ਕੋਟੇ ਦੀਆਂ ਸੀਟਾਂ ਨੂੰ ਥੋਪਿਆ ਜਾ ਰਿਹਾ ਹੈ। ਜੋ ਕਿ ਸਰਾਸਰ ਗਲਤ ਹੈ।ਘੱਟ ਗਿਣਤੀ ਤੇ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੂੰ ਚਾਹੀਦਾ ਹੈ ਕਿ ਉਹ ਪਹਿਲਾ ਆਰ.ਟੀ.ਈ. ਐਕਟ 2009 ਦੇ ਨਿਯਮਾਂ ਨੂੰ ਚੰਗੀ ਤਰਾ ਪੜੇ ਤੇ ਸੋਚੋ ਵਿਚਾਰੇ ਅਤੇ ਫਿਰ ਬਿਆਨਬਾਜੀ ਕਰੇ। ਅਜਿਹੀ ਗਲਤ ਬਿਆਨਬਾਜੀ ਕਰਕੇ ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਇਹ ਇਕ ਬਲੈਕਮੇਲਰ ਹੈ ਅਤੇ ਇਹ ਸਕੂਲਾਂ ਕੋਲੋ ਫੰਡ ਇਕਠਾ ਕਰਦਾ ਹੈ।