ਬਲਾਕ ਸਿੱਖਿਆ ਅਧਿਕਾਰੀ ਦਲਜੀਤ ਸਿੰੰਘ ਨੂੰ ਬਿਨਾ ਦੇਰੀ ਬਹਾਲ ਕੀਤਾ ਜਾਏ-ਅਦਰਸ਼ ਕੌਰ ਸੰਧੂ

4946636
Total views : 5946566

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਜੀ.ਐਸ ਛੀਨਾ

ਬਲਾਕ ਚੋਗਾਵਾਂ ਦੇ ਬਲਾਕ ਸਿੱਖਿਆ ਅਫਸਰ ਦਲਜੀਤ ਸਿੰਘ ਵੀ ਇਮਾਨਦਾਰ ਤਬੀਅਤ ਦੇ ਮਾਲਕ ਹਨ, ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਦੀ ਮੁਅਤਲੀ ਰੱਦ ਕਰਦਿਆਂ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਦਲਜੀਤ ਸਿੰਘ ਇਮਾਨਦਾਰ ਤੇ ਮਹਿਨਤੀ ਅਧਿਕਾਰੀ- ਸੰਧੂ

ਪ੍ਰੈਸ ਬਿਆਨ ਰਾਹੀਂ ਇਹ ਮੰਗ ਕਰਦਿਆਂ ਗੌਰਮਿੰਟ ਐਲੀਮੈਟਰੀ ਸਕੂਲ ਵਰਿਆਂਹ ਦੀ ਮੁੱਖ ਅਧਿਆਪਕਾ ਸ੍ਰੀਮਤੀ ਅਦਰਸ਼ ਕੌਰ ਸੰਧੂ ਨੇ ਕਿਹਾ ਕਿ ਸ:ਦਲਜੀਤ ਸਿੰਘ ਅਜਿਹੇ ਅਧਿਕਾਰੀ ਹਨ ਜਿੰਨਾ ਨੇ ਸਰਹੱਦੀ ਖੇਤਰ ਵਿੱਚ ਸਿੱਖਿਆ ਦਾ ਮਿਆਰ ਚੁੱਕਣ ‘ਚ ਅਹਿਮ ਭੁਮਿਕਾ ਨਿਭਾਈ ਹੈ।.ਸ੍ਰੀਮਤੀ ਸੰਧੂ ਨੇ ਕਿਹਾ ਕਿ ਸ: ਦਲਜੀਤ ਸਿੰਘ ਨੇ ਆਪਣੇ ਪੱਲਿਓ ਵਰਦੀਆਂ ਤੇ ਕਿਤਾਬਾਂ ਵੀ ਵੰਡੀਆਂ ਹਨ ਅਤੇ ਉਨਾਂ ਸਕੂਲਾਂ ਵਿੱਚ ਜਾਕੇ ਖੁਦ ਪੀਰੀਅਡ ਲਗਾਏ ਹਨ ਜਿਥੇ ਅਧਿਆਪਕਾਂ ਦੀ ਘਾਟ ਹੁੰਦੀ ਹੈ, ਜਿਸ ਕਰਕੇ ਉਹ ਵਰਦੀਆਂ ਵਿੱਚ ਕਿਸੇ ਤਰਾਂ ਦਾ ਘਪਲਾ ਕਰਨ ਦੀ ਸੋਚ ਵੀ ਨਹੀ ਸਕਦੇ। ਉਨਾਂ ਨੇ ਕਿਹਾ ਕਿ ਸ: ਗੁਰਬੀਰ ਸਿੰਘ ਨੂੰ ਵੱਡੇ ਅਧਿਕਾਰੀਆਂ ਨੇ ਆਪ ਬੱਚਣ ਲਈ ਉਨਾਂ ਨੂੰ ਸ਼ਿਕਾਰ ਬਣਾਇਆ ਗਿਆ ਹੈ।ਜਿਸ ਕਰਕੇ ਸਿੱਖਿਆ ਮੰਤਰੀ ਇਸ ਮਾਮਲੇ ਦੀ ਜਾਂਚ ਕਰਵਾਕੇ ਉਨਾਂ ਨੂੰ ਬਿਨਾਦੇਰੀ ਬਹਾਲ ਕਰਨ।

ad
Share this News