ਜਿਲ੍ਹਾ ਅੰਮ੍ਰਿਤਸਰ ਵਿੱਚ ਆਂਗਣਵਾੜੀ ਵਰਕਰਾਂ ਦੀ ਆਸਾਮੀਆਂ ਲਈ ਬਿਨੈ ਕਰਨ ਲਈ 9 ਮਾਰਚ ਆਖਰੀ ਮਿਤੀ – ਜਿਲ੍ਹਾ ਪ੍ਰੋਗਰਾਮ ਅਫ਼ਸਰ

4675572
Total views : 5507330

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ 

ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗਪੰਜਾਬ ਅਧੀਨ ਜਿਲ੍ਹਾ ਅੰਮ੍ਰਿਤਸਰ ਵਿੱਚ 61 ਆਂਗਣਵਾੜੀ ਵਰਕਰ, 7 ਆਂਗਣਵਾੜੀ ਵਰਕਰ (ਮਿੰਨੀ ਆਂਗਣਵਾੜੀ ਸੈਂਟਰ) ਅਤੇ 333 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਲਈ ਉਮੀਦਵਾਰ 9 ਮਾਰਚ 2023 ਤੱਕ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਦਫ਼ਤਰਾਂ ਵਿੰਚ ਆਪਣੀਆਂ ਅਰਜੀਆਂ ਦੇ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਵਰਕਰ (ਮਿੰਨੀ ਆਂਗਣਵਾੜੀ ਸੈਂਟਰ) ਲਈ ਵਿਦਿਅਕ ਯੋਗਤਾ 10+2 ਅਤੇ ਆਂਗਣਵਾੜੀ ਹੈਲਪਰਾਂ ਲਈ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਲਈ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਅਪਲਾਈ ਕਰਨ ਲਈ ਬਿਨੈਕਾਰ ਦੀ ਉਮਰ 18 ਤੋਂ 35 ਸਾਲਦਿਵਿਆਂਗ ਵਿਧਵਾ ਤੇ ਤਲਾਕਸ਼ੁਦਾ ਦੀ ਉਮਰ 45 ਸਾਲ ਤੱਕ ਹੋਣੀ ਚਾਹੀਦੀ ਹੈ। 

ਉਨਾਂ ਦੱਸਿਆ ਕਿ ਉਮੀਦਵਾਰ ਸਬੰਧਤ ਪਿੰਡ/ਵਾਰਡ ਦੇ ਵਸਨੀਕ ਹੋਣੇ ਚਾਹੀਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹੇ ਦੀ ਵੈਬਸਾਈਟ https://amritsar.nic.inਤੇ ਉਪਲਬੱਧ ਹੈ। ਮਿੱਥੀ ਤਰੀਕ ਤੋਂ ਬਾਅਦ ਪ੍ਰਾਪਤ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।

Share this News