ਵਿਜੀਲੈਂਸ ਨੇ ਮਾਲ ਵਿਭਾਗ ਦੇ ਕਾਨੂੰਗੋ ਨੂੰ 50.000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕੀਤਾ ਗ੍ਰਿਫਤਾਰ

4675593
Total views : 5507369

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬੀ.ਐਨ.ਈ ਬਿਊਰੋ

ਵਿਜੀਲੈਂਸ ਬਿਊਰੋ ਵਲੋਂ ਮਾਲ ਵਿਭਾਗ ਦੇ ਇਕ ਕਾਨੂੰਗੋ ਨੂੰ 50 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜਿਲੈਂਸ ਬਿਊਰੋ ਦੀ ਆਰਥਿਕ ਸ਼ਾਖ਼ਾ ਦੇ ਐਸ. ਐਸ. ਪੀ. ਸੂਬਾ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਦੀ ਸ਼ਨਾਖ਼ਤ ਵਿਜੈਪਾਲ ਸਿੰਘ ਵਜੋਂ ਕੀਤੀ ਗਈ ਹੈ, ਉਹ ਹਲਕਾ ਜਮਾਲਪੁਰਾ ਵਿਖੇ ਕਾਨੂੰਗੋ ਤਾਇਨਾਤ ਹੈ।

ਉਕਤ ਕਥਿਤ ਦੋਸ਼ੀ ਨੇ ਕਰਮਜੀਤ ਸਿੰਘ ਪਾਸੋਂ ਸਰਕਾਰ ਵਲੋਂ ਐਕਵਾਇਰ ਕੀਤੀ ਗਈ ਉਸਦੀ ਜ਼ਮੀਨ ਦੀ ਫ਼ਾਈਲ ਕਲੀਅਰ ਕਰਨ ਬਦਲੇ ਇਹ ਰਕਮ ਲਈ ਸੀ। ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Share this News