





Total views : 5840579







Total views : 5840579ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਖਾਡੂਰ ਸਾਹਿਬ/ਤਰਨ ਤਾਰਨ,ਬੱਬੂ ਬੰਡਾਲਾ, ਲਾਲੀ ਕੈਰੋ
ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੀ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਜੋ ਕਿ ਆਪਣੇ ਵਿਦਿਆਰਥੀਆਂ ਦੇ ਬਿਹਤਰੀਨ ਨਤੀਜਿਆਂ, ਮਿਹਨਤੀ ਅਧਿਆਪਕ ਸਹਿਬਾਨ ਅਤੇ ਸ਼ਾਨਦਾਰ ਇਮਾਰਤ ਕਰਕੇ ਜਾਣੀ ਜਾਂਦੀ ਹੈ । ਇਸ ਸੰਸਥਾ ਨੂੰ ਉਸ ਵੇਲੇ ਹੋਰ ਵੀ ਬਲ ਮਿਲਿਆ ਜਦੋਂ ਐੱਸ. ਡੀ. ਐੱਮ ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦਾ ਵਿਸ਼ੇਸ਼ ਦੌਰਾ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸਕੂਲ ਆਫ ਐਮੀਨੈਂਸ ਤਹਿਤ ਇਸ ਸਕੂਲ ਨੂੰ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਵਿਕਸਤ ਕੀਤਾ ਜਾ ਰਿਹਾ ਹੈ ।
ਸਕੂਲ ਆਫ ਐਮੀਨੈਂਸ ਤਹਿਤ ਸਕੂਲ ਨੂੰ ਹਰੇਕ ਪੱਖ ਤੋਂ ਬਿਹਤਰੀਨ ਬਣਾਉਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤਾ ਵਿਚਾਰ ਵਟਾਂਦਰਾ

ਇਸ ਮੌਕੇ ਸ੍ਰੀ ਦੀਪਕ ਭਾਟੀਆ ਵੱਲੋਂ ਸਕੂਲ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਵਿਚਾਰ ਵਟਾਂਦਰਾ ਕੀਤਾ । ਉਹਨਾਂ ਕਿਹਾ ਕਿ ਜਲਦੀ ਹੀ ਸਕੂਲ ਨੂੰ ਹਰੇਕ ਪੱਖ ਤੋਂ ਸ਼ਾਨਦਾਰ ਬਣਾਇਆ ਜਾਵੇਗਾ ਅਤੇ ਪੂਰਾ ਇਲਾਕਾ ਇਸ ਸਕੂਲ ‘ਤੇ ਮਾਣ ਮਹਿਸੂਸ ਕਰੇਗਾ । ਐਸ ਡੀ ਐਮ ਸ੍ਰੀ ਦੀਪਕ ਭਾਟੀਆ ਨੇ ਮਿਡ ਡੇ ਮੀਲ ਅਤੇ ਸਕੂਲ ਦੀਆਂ ਸ਼ਾਨਦਾਰ ਲੈਬਾਂ ਦਾ ਨਿਰੀਖਣ ਕੀਤਾ ਅਤੇ ਆਪਣੀ ਤਸੱਲੀ ਪ੍ਰਗਟਾਈ ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੀ ਪ੍ਰਿੰਸੀਪਲ ਮੈਡਮ ਪਰਮਜੀਤ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਤੋਂ ਇਲਾਵਾ ਹੋਰਨਾਂ ਵਿਦਿਆਰਥੀਆਂ ਨੂੰ ਵੀ ਟੈਸਟ ਦੇ ਅਧਾਰ ‘ਤੇ ਦਾਖਲਾ ਦਿੱਤਾ ਜਾਵੇਗਾ । ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਉਹਨਾਂ ਨੂੰ ਹਰ ਪੱਖੋਂ ਸਮੇਂ ਦਾ ਹਾਣੀ ਬਣਾਉਣਾ, ਇਸ ਸਕੂਲ ਦਾ ਉਦੇਸ਼ ਹੋਵੇਗਾ।ਸਕੂਲ ਵਿਚ ਨਵੀਂਆਂ ਅਧਿਆਪਨ ਵਿਧੀਆਂ ਨੂੰ ਲਾਗੂ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਸਰੀਰਕ, ਬੌਧਿਕ ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਲਈ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਸਕੂਲ ਦੀ ਇਮਾਰਤ ਦਾ ਹਰੇਕ ਪੱਖ ਤੋਂ ਵਿਸ਼ਵਪੱਧਰੀ ਵਿਕਾਸ ਕੀਤਾ ਜਾਵੇਗਾ । ਪੜਾਈ, ਖੇਡਾਂ ਅਤੇ ਹੋਰ ਕਿੱਤਾਮੁਖੀ ਕੋਰਸਾਂ ਲਈ ਲੋੜੀਂਦੀਆਂ ਸਹੂਲਤਾਂ ਅਤੇ ਸਾਜੋ ਸਮਾਨ ਵਿੱਚ ਵਾਧਾ ਕੀਤਾ ਜਾਵੇਗਾ । ਵਧੀਆ ਕਲਾਸਰੂਮ, ਉੱਤਮ ਲਾਇਬ੍ਰੇਰੀ , ਆਧੁਨਿਕ ਲੈਬਾਂ, ਕੰਪਿਊਟਰ ਸਿੱਖਿਆ ਅਤੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ ।
ਇਸ ਮੌਕੇ ਸ ਗੁਰਪ੍ਰਤਾਪ ਸਿੰਘ ਲੈਕਚਰਾਰ ਪੰਜਾਬੀ, ਜਗਰੂਪ ਸਿੰਘ, ਹਰਪ੍ਰੀਤ ਸਿੰਘ ਧੁੰਨਾ, ਸ ਕੁਲਦੀਪ ਸਿੰਘ ਲਾਹੋਰੀਆ, ਸ ਗੁਰਦੀਪ ਸਿੰਘ ਪ੍ਰਿੰਸੀਪਲ ਕਮ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ, ਹਰਵਿੰਦਰਜੀਤ ਸਿੰਘ ਧੰਜੂ, ਸ਼ਰਨਕਮਲਜੀਤ ਸਿੰਘ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ ਲੈਕਚਰਾਰ ਵਿਸ਼ੇਸ਼ ਤੌਰ ਤੇ ਹਾਜਰ ਸਨ ।