Total views : 5508261
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬਾਰਡਰ ਨਿਊਜ ਸਰਵਿਸ
ਪੰਜਾਬ ਪੁਲਿਸ ਵੱਲੋਂ ਅੱਜ ਕੱਲ੍ਹ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਫੜਨ ਲਈ ਕਾਫੀ ਜ਼ਿਆਦਾ ਜ਼ੋਰ ਲਗਾਇਆ ਜਾ ਰਿਹਾ ਹੈ। ਡੀਜੀਪੀ ਵਲੋਂ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸੌਂਪੇ ਗਏ ਇਲਾਕਿਆਂ ਵਿੱਚ ਜਾ ਕੇ ਨਸ਼ਾ ਤਸਕਰਾਂ ਨੂੰ ਫੜਨ ਸਬੰਧੀ ਹੁਕਮ ਦਿੱਤੇ ਜਾ ਰਹੇ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਅੱਜ ਏਡੀਜੀਪੀ ਅਰੁਣ ਪਾਲ ਸਿੰਘ ਵੱਲੋਂ ਲੁਧਿਆਣਾ ਦਿਹਾਤੀ ਦੇ ਏਰੀਏ ਵਿੱਚ ਆ ਕੇ ਚੈਕਿੰਗ ਕੀਤੀ ਗਈ ਅਤੇ ਕੁਝ ਸਕੀ ਅਨਸਰਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਨਸ਼ਾ ਤਸਕਰਾਂ ਸੰਬੰਧੀ ਲੁਧਿਆਣਾ ਦਿਹਾਤੀ ਵਿਚ ਕੀਤੀ ਚੈਕਿੰਗ
ਏਡੀਜੀਪੀ ਅਰੁਣਪਾਲ ਸਿੰਘ ਵੱਲੋਂ ਪਿੰਡ ਸਿੱਧਵਾਂ ਬੇਟ ਦਾਖਾ ,ਅਤੇ ਜਗਰਾਉਂ ਦੇ ਮਾਈ ਜੀਨਾ ਏਰੀਆ ਵਿੱਚ ਚੈਕਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਦਿਆਂ ਅੱਜ ਲੁਧਿਆਣਾ ਦਿਹਾਤੀ ਵਿਚ ਪੈਂਦੇ ਏਰੀਏ ਵਿਖੇ ਚੈਕਿੰਗ ਕੀਤੀ ਗਈ ਹੈ। ਇਸ ਮੌਕੇ ਇਹ ਡੀਜੀਪੀ ਅਰੁਣਪਾਲ ਸਿੰਘ ਦੇ ਨਾਲ ਐਸਐਸਪੀ ਦਿਹਾਤੀ ਨਵਨੀਤ ਸਿੰਘ ਬੈਂਸ, ਐਸ ਪੀ ਹਰਿੰਦਰਪਾਲ ਸਿੰਘ ਪਰਮਾਰ, ਡੀਐਸਪੀ ਸਤਵਿੰਦਰ ਸਿੰਘ ਵਿਰਕ, ਡੀਐਸਪੀ ਪ੍ਰਦੀਪ ਸੰਧੂ ,ਇੰਸਪੈਕਟਰ ਹੀਰਾ ਸਿੰਘ , ਇੰਸਪੈਕਟਰ ਜਗਜੀਤ ਸਿੰਘ ਆਦਿ ਹਾਜ਼ਰ ਸਨ।