Total views : 5510071
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਰਾਜ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਰੀ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸ਼੍ਰੀ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਕਾਰਜ਼ਕਾਰੀ ਕਮੇਟੀ ਦੀ ਹਾਜ਼ਰੀ ਵਿੱਚ ਡਰਾਅ ਕੱਢਿਆ ਗਿਆ।
ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਵੱਲੋ ਦੱਸਿਆ ਗਿਆ ਕਿ ਸਰਕਾਰ ਵਲੋਂ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ) ਦੀ ਸਬ ਸਕੀਮ ਫਸਲੀ ਵਿਭਿੰਨਤਾ ਪ੍ਰੋਗਰਾਮ (ਸੀ.ਡੀ.ਪੀ) ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ agirmachinerypb.com ਤੇ ਕੁੱਲ 261 ਬਿਨੈਕਾਰਾ ਵੱਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਖੇਤੀਬਾੜੀ ਵਿਭਾਗ ਵਲੋਂ ਪ੍ਰਾਪਤ ਮਸ਼ੀਨਵਾਰ ਅਤੇ ਕੈਟਾਗਰੀ ਅਨੁਸਾਰ ਟੀਚਿਆਂ ਦਾ ਡਰਾਅ ਕੱਡਦੇ ਹੋਏ 75 ਨੈਪਸੈਕ ਸਪਰੇਅਰ (ਹੈੱਡ ਓਪਰੇਟਡ, ਫੁੱਟ ਓਪਰੇਟਡ, ਬੈਟਰੀ ਓਪਰੇਟਡ), 89 ਨੈਪਸੈਕ ਸਪਰੇਅਰ (ਇੰਜਣ ਓਪਰੇਟਡ), 11 ਟਰੈਕਟਰ ਓਪਰੇਟਡ ਏਅਰ ਕੈਰੀਅਰ/ਏਅਰ ਅਸਿਸਟਡ ਸਪਰੇਅਰ, 14 ਟਰੈਕਟਰ ਬੂਮ ਟਾਈਪ ਸਪਰੇਅਰ ਅਤੇ 29 ਨਿਊਮੈਂਟਿਕ ਪਲਾਂਟਰ (ਕੁੱਲ 218) ਮਸ਼ੀਨਾਂ ਦੀ ਅਰਜ਼ੀਆਂ ਉੱਤੇ 40% ਅਤੇ 50% ਸਬਸਿਡੀ ਮੁਹੱਈਆ ਕਰਵਾਉਣ ਲਈ ਪ੍ਰਵਾਨ ਕੀਤੀਆ ਗਈਆ। ਉਹਨਾਂ ਵਲੋਂ ਲਾਭਪਾਤਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਮਸ਼ੀਨਾਂ ਦੀ ਖਰੀਦ ਕਰ ਲਈ ਜਾਵੇ ਤਾਂ ਜੋ ਵਿਭਾਗ ਵਲੋਂ ਉਹਨਾਂ ਦੀ ਬਣਦੀ ਸਬਸਿਡੀ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਸਕੇ। ਮੀਟਿੰਗ ਦੌਰਾਨ ਡਾ. ਤਜਿੰਦਰ ਸਿੰਘ ਖੇਤੀਬਾੜੀ ਅਫਸਰ, ਇੰਜ: ਮਨਦੀਪ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ, ਡਾ ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ., ਡਾ ਸੁਖਚੈਨ ਸਿੰਘ, ਪ੍ਰੋਜੈਕਟ ਡਾਇਰੈਕਟਰ ਆਤਮਾ, ਸ਼੍ਰੀ ਪ੍ਰੀਤਮ ਸਿੰਘ ਪੀ.ਐਨ.ਬੀ. ਬੈਂਕ ਮੈਨੇਜਰ, ਸ਼੍ਰੀ ਸ਼ੁਬੇਗ ਸਿੰਘ, ਅਗਾਂਹਵਧੂ ਕਿਸਾਨ ਪਿੰਡ ਮੱਲੂ ਨੰਗਲ, ਜੂਨੀਅਰ ਤਕਨੀਸ਼ੀਅਨ ਰਣਜੀਤ ਸਿੰਘ ਅਤੇ ਨਗੀਨਾ ਯਾਦਵ ਆਦਿ ਹਾਜ਼ਰ ਸਨ ।