Total views : 5510543
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀਤੇ ਦਿਨ ਫਰੈਡਜ ਐਵੀਨਿਊ ਅੰਮ੍ਰਿਤਸਰ ਵਿਖੇ ਇਕ ਲੜਕੀ ਨੂੰ ਉਸਦੇ ਘਰ ਬਾਹਰ ਕੁਝ ਲੋਕਾਂ ਵਲੋ ਗੋਲੀਆਂ ਚਲਾਕੇ ਜਖਮੀ ਕੀਤੇ ਜਾਣ ਉਪਰੰਤ ਉਸ ਦੀ ਮਾਤਾ ਸੰਦੀਪ ਕੌਰ ਦੇ ਬਿਆਨਾਂ ‘ਤੇ ਥਾਣਾਂ ਕੰਨਟੋਨਮੈਟ ਵਿਖੇ ਕੇਸ ਦਰਜ ਕੀਤਾ ਗਿਆ ਸੀ, ਜਿਸ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਕੰਨਟੋਨਮੈਟ ਦੀ ਮੁੱਖੀ ਐਸ.ਆਈ ਖੁਸ਼ਬੂ ਸ਼ਰਮਾਂ ਨੇ ਦੱਸਿਆ ਕਿ ਦਰਜ ਮੁੱਕਦਮੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਸ੍ਰੀ ਜਸਕਰਨ ਸਿੰਘ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਪਰ ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਅਗਵਾਈ ਹੇਠ ਥਾਣਾ ਕੰਨਟੋਨਮੈਂਟ,ਅੰਮ੍ਰਿਤਸਰ ਵੱਲੋਂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਹਰ ਪੱਖ ਤੋਂ ਜਾਂਚ ਕਰਨ ਤੇ ਏ.ਐਸ.ਆਈ ਕੁਲਵੰਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਗੁਮਟਾਲਾ ਬਾਈਪਾਸ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਰਾਜਪਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰਾਨ ਅਮਰਜੀਤ ਸਿੰਘ ਅਤੇ ਕੁਲਦੀਪ ਕੌਰ ਪਤਨੀ ਅਮਰਜੀਤ ਸਿੰਘ ਵਾਸੀਆਨ ਪਿੰਡ ਸੋਹਲ, ਥਾਣਾ ਝਬਾਲ, ਜਿਲਾ ਤਰਨ-ਤਾਰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ।
ਐਸ.ਆਈ ਸ਼ੁਸ਼ੀਲ ਕੁਮਾਰ ਇੰਚਾਰਜ ਚੋਕੀ ਗਵਾਲ ਮੰਡੀ ਸਮੇਤ ਪੁਲਿਸ ਪਾਰਟੀ ਵੱਲੋਂ ਮਨਮਹਿਤਾਬ ਸਿੰਘ ਪੁੱਤਰ ਗੁਰਦੀਪ ਸਿੰਘ (ਨਾਬਾਲਗ) ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ PB-46-R-1537 ਮਾਰਕਾ ਸਪਲੈਡਰ ਵੀ ਬ੍ਰਾਮਦ ਕੀਤਾ। ਗ੍ਰਿਫਤਾਰ ਦੋਸ਼ੀਆਂ ਨੂੰ ਜੂਡੀਸ਼ੀਅਲ ਹਿਰਾਸਤ ਵਿੱਚ ਕੇਂਦਰੀ ਜੇਲ੍ਹ,ਅੰਮ੍ਰਿਤਸਰ ਵਿੱਖੇ ਭੇਜ ਦਿੱਤਾ ਹੈ ਅਤੇ ਨਾਬਾਲਗ ਮਨਮਹਿਤਾਬ ਸਿੰਘ ਨੂੰ ਜੁਵਨਾਇਲ, ਲੁਧਿਆਣਾ ਭੇਜਿਆ ਗਿਆ।ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤਫਤੀਸ਼ ਜਾਰੀ ਹੈ।