ਪੁਲਿਸ ਵਲੋ ਬਸੰਤ ਪੰਚਮੀ ਦੇ ਦਿਹਾੜੇ ‘ਤੇ ਛੇਹਰਟਾ ਵਿਖੇ ਕੀਤੇ ਗਏ ਪੁਖਤਾ ਪ੍ਰਬੰਧ-ਥਾਣਾਂ ਮੁੱਖੀ

4675398
Total views : 5507069

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਗੁਰਦੁਆਰਾ ਛੇਵੀ ਪਾਤਸ਼ਾਹੀ ਛੇਹਰਟਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਸੰਤ ਪੰਚਮੀ ਦੇ ਦਿਹਾੜੇ ਤੇ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਸਮੇ ਵੱਡੀ ਗਿਣਤੀ ‘ਚ ਪੁੱਜ ਰਹੀਆਂ ਸੰਗਤਾਂ ਦੀ ਆਮਦ ਨੂੰ ਮੁੱਖ ਕੇ ਪੁਲਿਸ ਵਲੋ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਛੇਹਰਟਾ ਦੇ ਮੁੱਖੀ ਇੰਸ਼:ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਸੰਗਤਾਂ ਨੂੰ ਆਵਾਜਾਈ ਦੀ ਨਰਿੰਤਰ ਸਹੂਲਤ ਉੋਪਲਭਦ ਕਰਾਉਣ ਦੇ ਨਾਲ ਨਾਲ ਉਨਾਂ ਦੀ ਸਰੁੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਨੇ ਦੱਸਿਆ ਕਿ ਇਸ ਸਮੇ ਪਤੰਗਬਾਜੀ ਕਰਨ ਵਾਲਿਆ ਤੇ ਵੀ ਬਾਜ ਨਜਰ ਰੱਖੀ ਜਾਏਗੀ ਅਤੇ ਚਾਇਨਾ ਡੋਰ ਵਰਤਣ ਤੇ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀ ਜਾਏਗਾ।ਉਨਾਂ ਨੇ ਦੱਸਿਆ ਕਿ ਪੁਲਿਸ ਵਲੋ ਮੇਲੇ ਵਿੱਚ ਸ਼ਿਕਰਤ ਕਰਨ ਵਾਲੀਆ ਸੰਗਤਾਂ ਲਈ ਬਦਲਵੇ ਰੂਟ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸ਼ਹਿਰ ਤੋ ਆਉਣ ਵਾਲੇ ਭਾਰੀ ਵਾਹਨਾਂ ਦੀ ਐਟਰੀ ਇੰਡੀਆਂ ਗੇਟ ਤੋ ਬਾਸਰਕੇ ਭੈਣੀ ਰਾਹੀ ਕੀਤੀ ਜਾਏਗੀ। ਉਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆ ਕਿਹਾ ਕਿ ਪੁਲਿਸ ਹੁਲੜਬਾਜੀ ਕਰਨ ਵਾਲੇ ਕਿਸੇ ਦੀ ਸ਼ਖਸ ਨੂੰ ਨਹੀ ਬਖਸ਼ੇਗੀ।

Share this News