ਰੋਟਰੀ ਕਲੱਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਛਲ ਵਿਖੇ ਵਿਦਿਆਰਥਣਾਂ ਨੂੰ ਵੰਡੇ ਗਏ ਗਰਮ ਕੱਪੜੇ

4677221
Total views : 5509866

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਛਲ ਵਿਖੇ ਸਕੂਲੀ ਵਿਦਿਆਰਥਣਾਂ ਨੂੰ ਸਰਦੀਆਂ ਦੀ ਰੁੱਤ ਨੂੰ ਮੁੱਖ ਰੱਖਦਿਆਂ ਹੋਇਆਂ ਰੋਟਰੀ ਕੱਲਬ ਵਲੋਂ ਗਰਮ ਕੱਪੜੇ ਕੋਟੀਆਂ ਆਦਿ ਤਕਸੀਮ ਕੀਤੀਆਂ ਗਈਆਂ । ਇਸ ਮੌਕੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਮੈਂਬਰ ਪ੍ਰਿੰਸੀਪਲ ਦਵਿੰਦਰ ਸਿੰਘ ਵਲੋਂ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆ ਇੱਕ ਅਜਿਹਾ ਗਹਿਣਾ ਹੈ ਜਿਸ ਨੂੰ ਕੋਈ ਵੀ ਤੁਹਾਡੇ ਤੋਂ ਚੁਰਾ ਨਹੀਂ ਸਕਦਾ।

ਇਸ ਲਈ ਤੁਹਾਨੂੰ ਵਿਦਿਆ ਦੇ ਖੇਤਰ ਵਿਚ ਨਾਮਣਾ ਖੱਟਦੇ ਹੋਏ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ , ਅਤੇ ਆਪਣੇ ਜੀਵਨ ‘ ਚ ਸਫਲਤਾ ਹਾਸਿਲ ਕਰਨੀ ਚਾਹੀਦੀ ਹੈ। ਇਸ ਮੌਕੇ ਮੈਡਮ ਹਰਮੇਸ਼ ਕੌਰ , ਰਾਜ ਰਾਣੀ , ਬਲਬੀਰ ਸਿੰਘ ਚੀਮਾਂ , ਨਵਦੀਪ ਸਿੰਘ ਖੇਲਾ , ਅਸਵਨੀ ਅਵਸਥੀ ਸਮੇਤ ਸਮੂਹ ਸਟਾਫ ਦੇ ਮੈਂਬਰ ਵੀ ਹਾਜਰ ਸਨ ।

Share this News